ਅਮਰਿੰਦਰ ਗਿੱਲ ਇੱਕ ਬਹੁਤ ਹਰ ਦਿਲ ਅਜ਼ੀਜ਼ ਗਾਇਕ ਅਤੇ ਕਲਾਕਾਰ ਹਨ| ਓਹਨਾ ਦਾ ਹਰ ਗੀਤ ਅਤੇ ਕਿਰਦਾਰ ਲੋਕਾਂ ਦੇ ਦਿਲਾਂ ਤੇ ਰਾਜ ਕਰਦਾ ਆ ਰਿਹਾ ਹੈ| ਇੱਕ ਬਹੁਤ ਲੰਮੇ ਅਰਸੇ ਤੋਂ ਉਹ ਪੰਜਾਬੀ ਗਾਇਕੀ ਨਾਲ ਜੁੜੇ ਹਨ ਅਤੇ ਓਹਨਾ ਨੇ ਜਦੋਂ ਤੋਂ ਫ਼ਿਲਮਾਂ ਚ ਪੈਰ ਪਾਇਆ ਹੈ ਉਹ ਬੁਲੰਦੀਆਂ ਹੀ ਛੁਹਂਦੇ ਜਾ ਰਹੇ ਹਨ| ਹੁਣ ਉਹ ਲੈ ਕੇ ਆ ਰਹੇ ਹਨ ਆਪਣੀ ਅਗਲੀ ਫਿਲਮ “ਲਾਈਏ ਜੇ ਯਾਰੀਆਂ” ਫਿਲਮ ਦੇ ਮੁੱਖ ਕਿਰਦਾਰਾਂ ਵਿੱਚ ਹੋਣਗੇ ਹਰੀਸ਼ ਵਰਮਾ, ਰੂਪੀ ਗਿੱਲ, ਰੁਬੀਨਾ ਬਾਜਵਾ ਅਤੇ ਖੁਦ ਆਪ ਅਮਰਿੰਦਰ ਗਿੱਲ|
ਫਿਲਮ ਦਾ ਅਮਰਿੰਦਰ ਗਿੱਲ ਦੀ ਝਲਕ ਵਾਲਾ ਪੋਸਟਰ ਜਾਰੀ ਕੀਤਾ ਗਿਆ| ਫਿਲਮ ਨੂੰ ਚਰਚਿਤ ਵੀਡੀਓ ਨਿਰਦੇਸ਼ਕ ਸੁੱਖ ਸੰਘੇੜਾ ਨੇ ਨਿਰਦੇਸ਼ਿਤ ਕੀਤਾ ਹੈ| ਜ਼ਿਕਰਯੋਗ ਹੈ ਕਿ ਅਮਰਿੰਦਰ ਗਿੱਲ ਅਤੇ ਸੁੱਖ ਸੰਘੇੜਾ ਕਈ ਵੀਡੀਓ ਵਿੱਚ ਇਕੱਠੇ ਕੰਮ ਕਰ ਚੁੱਕੇ ਹਨ| ਫਿਲਮ ਦੀ ਕਹਾਣੀ ਧੀਰਜ ਰਤਨ ਦੀ ਲਿਖੀ ਹੈ ਅਤੇ ਡਾਇਲਾਗ ਧੀਰਜ ਰਤਨ ਅਤੇ ਅੰਬਰਦੀਪ ਸਿੰਘ ਦੋਹਾਂ ਦੇ ਹਨ| ਜਲਦੀ ਹੀ ਫਿਲਮ ਦਾ ਟ੍ਰੇਲਰ ਜਾਰੀ ਕੀਤਾ ਜਾਵੇਗਾ|
Amrinder Gill Upcoming Punjabi Film Layiye Je Yaarian
96
previous post