89
“ਲਾਟੂ” ਗਗਨ ਕੋਕਰੀ ਦੀ 16 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਫਿਲਮ ਦਾ ਪੋਸਟਰ ਜਾਰੀ ਕੀਤਾ ਗਿਆ ਹੈ|
ਮਾਨਵ ਸ਼ਾਹ ਨਿਰਦੇਸ਼ਿਤ ਇਸ ਫਿਲਮ ਦੇ ਕਲਾਕਾਰ ਹਨ ਗਗਨ ਕੋਕਰੀ, ਅਦੀਤੀ ਸ਼ਰਮਾ, ਕਰਮਜੀਤ ਅਨਮੋਲ, ਅਨੀਤਾ ਦੇਵਗਨ, ਸਰਦਾਰ ਸੋਹੀ, ਹਾਰਬੀ ਸੰਘਾ, ਰਾਹੁਲ ਜੁੰਗਰਾਲ, ਨਿਸ਼ਾ ਬਾਨੋ, ਪ੍ਰਿੰਸ ਕੇਜੇ, ਆਸ਼ੀਸ਼ ਦੁੱਗਲ, ਪ੍ਰਕਾਸ਼ ਗਾਧੂ ਅਤੇ ਹੋਰ ਸਿਤਾਰੇ|
ਫਿਲਮ ਦੇ ਪੋਸਟਰ ਵਿੱਚ ਗਗਨ ਕੋਕਰੀ ਅਦੀਤੀ ਸ਼ਰਮਾ ਨਾਲ ਸਾਈਕਲ ਤੇ ਬੈਠਾ ਹੈ ਅਤੇ ਹਸਦੇ ਹੋਏ ਲਾਟੂ (ਬੱਲਬ) ਜਗ੍ਹਾ ਰਹੇ ਹਨ| ਫਿਲਮ ਦਾ ਵਿਸ਼ਾ ਕਾਫੀ ਪੁਰਾਣੇ ਪੰਜਾਬ ਦੇ ਆਲੇ ਦੁਆਲੇ ਘੁੰਮਦਾ ਹੈ|
ਫਿਲਮ ਨੂੰ 16 ਨਵੰਬਰ ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ|