ਜਗ ਮਗ ਕਰਦਾ ਲਾਟੂ
ਪੰਜਾਬੀ ਸਿਨੇਮਾ ਵਿੱਚ ਨਿੱਤ ਨਵਾਂ ਤਜ਼ਰਬਾ ਦੇਖ ਨੂੰ ਮਿਲ ਰਿਹਾ ਹੈ| ਇਸ ਹਫਤੇ ਰਿਲੀਜ਼ ਹੋਈ ਫਿਲਮ “ਲਾਟੂ” ਵੀ ਇੱਕ ਤਜ਼ਰਬੇ ਤੇ ਅਧਾਰਿਤ ਹੈ| ਕੁਝ ਨਵਾਂ ਕਰ ਦਿਖਾਉਣ ਦੀ ਚਾਹ ਰੱਖਣ ਵਾਲੇ ਨਿਰਦੇਸ਼ਕ ਮਾਨਵ ਸ਼ਾਹ ਨੇ ਚਰਚਿਤ ਗਾਇਕ ਗਗਨ ਕੋਕਰੀ ਨੂੰ ਆਪਣੀ ਕਹਾਣੀ ਦਾ ਹੀਰੋ ਚੁਣਿਆ ਅਤੇ ਜਗਮਗਉਂਦਾ ਲਾਟੂ ਤੁਹਾਡੀ ਨਜ਼ਰ ਹੈ|
ਫਿਲਮ ਦੀ ਕਹਾਣੀ ਪੁਰਾਣੇ ਪੰਜਾਬ ਦੇ ਉਸ ਦੌਰ ਵਿੱਚ ਲੈ ਜਾਂਦੀ ਹੈ ਜਦ ਪਿੰਡਾਂ ਵਿੱਚ ਬਿਜਲੀ ਨਹੀਂ ਸੀ| ਓਹਨਾ ਨੇ ਬਿਜਲੀ ਨਾਲ ਜਗਣ ਵਾਲੀ ਕੋਈ ਚੀਜ਼ ਨਹੀਂ ਦੇਖੀ ਹੁੰਦੀ| ਗਗਨ ਨੂੰ ਉਸ ਕੁੜੀ ਨਾਲ ਪਿਆਰ ਹੋ ਜਾਂਦਾ ਹੈ ਜਿਹਨਾਂ ਦੇ ਘਰ ਲਾਟੂ ਜਗਦਾ ਹੁੰਦਾ ਹੈ| ਕੁੜੀ ਦੇ ਪਿਓ ਦੀ ਸ਼ਰਤ ਇਹ ਹੁੰਦੀ ਹੈ ਕਿ ਜਿਸ ਘਰ ਲਾਟੂ ਜਗਦਾ ਹੋਊਗਾ ਓਸੇ ਘਰ ਵਿਚ ਉਹ ਕੁੜੀ ਦਾ ਵਿਆਹ ਕਰੇਗਾ ਬਸ ਫਿਰ ਕਿ ਹੀਰੋ ਸਕੀਮਾਂ ਘੜਨ ਲਗਦਾ ਹੈ ਪਿੰਡ ਵਿਚ ਬਿਜਲੀ ਲਿਆਉਣ ਅਤੇ ਘਰ ਵਿਚ ਲਾਟੂ ਜਗਾਉਣ ਦੀਆਂ|
ਕਹਾਣੀ ਵਿਚ ਕਈ ਵਿੰਗੇ ਟੇਢੇ ਮੋੜ ਆਉਂਦੇ ਹਨ ਅਤੇ ਕਈ ਅਦਾਕਾਰ ਆਪਣੀ ਹਾਜ਼ਰੀ ਲਵਾ ਕੇ ਜਾਂਦੇ ਹਨ| ਫਿਲਮ ਦਾ ਵਿਸ਼ਾ ਵਸਤੂ ਬਹੁਤ ਪ੍ਰਭਾਵਸ਼ਾਲੀ ਹੈ| ਫਿਲਮ ਵਿਚ ਗੱਲ ਹੁੰਦੀ ਹੈ ਅਣਖ ਦੀ, ਪਿਆਰ ਦੀ, ਦਬਦਬੇ ਦੀ, ਪਿਆਰ ਖਾਤਿਰ ਸਾਰੀ ਦੁਨੀਆ ਨਾਲ ਲੜ ਜਾਣ ਦੀ|
ਫਿਲਮ ਦਾ ਗੀਤ ਸੰਗੀਤ ਵੀ ਕਾਫੀ ਚੰਗੇ ਪੱਧਰ ਦਾ ਹੈ| ਜਤਿੰਦਰ ਸ਼ਾਹ ਨੇ ਪੁਰਾਣੀ ਧੁਨਾਂ ਨੂੰ ਛੇੜਿਆ ਹੈ| ਫਿਲਮ ਕੀਤੇ ਨਾ ਕੀਤੇ ਆਮ ਜ਼ਿੰਦਗੀ ਦੇ ਪਹਿਲੂ ਨੂੰ ਛੋਹਂਦੀ ਹੈ| ਜਿਵੇਂ ਕਿਸੇ ਨਵੀ ਚੀਜ਼ ਨੂੰ ਦੇਖਣ ਦਾ ਚਾਅ, ਪਹਿਲੀ ਤੱਕਣੀ ਦਾ ਪਿਆਰ, ਅਣਖਾਂ ਆਦਿ| ਦਿਲਚਸਪ ਗੱਲ ਇਹ ਹੈ ਕਿ ਜਿਥੇ ਫਿਲਮ ਦੇ ਨਿਰਦੇਸ਼ਕ ਮਾਨਵ ਸ਼ਾਹ ਦੀ ਇਹ ਪਹਿਲੀ ਫਿਲਮ ਹੈ ਬਤੌਰ ਨਿਰਦੇਸ਼ਕ ਓਥੇ ਹੀ ਫਿਲਮ ਦੇ ਪ੍ਰੋਡਿਊਸਰ ਜਗਮੀਤ ਸਿੰਘ (ਰਾਣਾ) ਦੀ ਵੀ ਇਹ ਪਹਿਲੀ ਫਿਲਮ ਹੈ ਹੋਰ ਤਾਂ ਹੋਰ ਫਿਲਮ ਦੇ ਹੀਰੋ ਗਗਨ ਕੋਕਰੀ ਦੀ ਵੀ ਇਹ ਪਹਿਲੀ ਫਿਲਮ ਹੈ| ਤਿੰਨੇ ਧਿਰਾਂ ਦੇ ਨਵੇਂ ਹੋਣ ਦੇ ਬਾਵਜੂਦ ਇੱਕ ਚੰਗੀ ਫਿਲਮ ਪੰਜਾਬੀ ਸਿਨੇਮੇ ਨੂੰ ਦਿੱਤੀ ਹੈ|
ਫਿਲਮ ਨੂੰ ਦਰਸ਼ਕਾਂ ਵੱਲੋਂ ਸਾਰੀ ਦੁਨੀਆ ਚੋ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਪੰਜਾਬੀ ਸਿਨੇਮਾ ਵੀ ਦਿੱਨੋ ਦਿਨ ਤਰੱਕੀ ਕਰਦਾ ਰਹੇਗਾ|