ਫਿਲਮ ਕਾਲਾ ਸ਼ਾਹ ਕਾਲਾ ਨੂੰ ਲੋਕਾਂ ਨੇ ਹੱਥੋਂ ਹੱਥ ਲਿਆ ਹੈ| ਫਿਲਮ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਫਿਲਮ ਨੂੰ 14 ਫਰਵਰੀ ਦਿਨ ਵੀਰਵਾਰ ਨੂੰ ਰਿਲੀਜ਼ ਕੀਤਾ ਗਿਆ ਪਰ ਫਿਰ ਵੀ ਦਰਸ਼ਕਾਂ ਨੇ ਸਿਨੇਮਾ ਘਰਾਂ ਨੂੰ ਭਰ ਦਿੱਤਾ ਜਿਸਤੋਂ ਫਿਲਮ ਦੇ ਹੀਰੋ ਅਤੇ ਹਰਮਨਪਿਆਰੇ ਬਿੰਨੂ ਢਿੱਲੋਂ ਦੀ ਲੋਕਪ੍ਰਿਯਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ| ਦਰਸ਼ਕਾਂ ਨੇ ਓਹਨਾ ਦੀ ਸਾਲ ਦੀ ਪਹਿਲੀ ਹਾਜ਼ਰੀ ਨੂੰ ਪ੍ਰਵਾਨ ਕਰ ਲਿਆ ਹੈ|
ਕਾਲਾ ਸ਼ਾਹ ਕਾਲਾ ਫਿਲਮ ਦੀ ਜੇ ਕਹਾਣੀ ਦੀ ਗੱਲ ਕਰੀਏ ਤਾਂ ਫਿਲਮ ਦਾ ਮੁੱਖ ਕਿਰਦਾਰ (ਬਿੰਨੂ ਢਿੱਲੋਂ) ਰੰਗ ਦਾ ਕਾਲਾ ਹੈ| ਉਸਦੇ ਯਾਰ ਦੋਸਤ ਹਾਰਬੀ ਸੰਘਾਂ ਅਤੇ ਕਰਮਜੀਤ ਅਨਮੋਲ ਉਸਨੂੰ ਗੋਰਾ ਕਰਨ ਦੇ ਤਰੀਕੇ ਲੱਭਦੇ ਹਨ ਪਰ ਕੋਈ ਫਰਕ ਨਹੀਂ ਪੈਂਦਾ| ਬਿੰਨੂ ਢਿੱਲੋਂ ਦੇ ਰੰਗ ਕਾਲਾ ਹੋਣ ਕਰਕੇ ਉਸਦੇ ਦੋਸਤ ਉਸਨੂੰ ਨਾਗ ਵੀ ਕਹਿੰਦੇ ਹਨ| ਹੁਣ ਨਾਗ ਦੀ ਵਿਆਹ ਵਾਲੀ ਉਮਰ ਹੋ ਚੁੱਕੀ ਹੈ ਅਤੇ ਉਸਦੇ ਦਿਲ ਚ ਇੱਕ ਅਰਮਾਨ ਹੈ ਕਿ ਉਸਦਾ ਵਿਆਹ ਇੱਕ ਸੋਹਣੀ ਕੁੜੀ ਨਾਲ ਹੋਵੇ ਪਰ ਰੰਗ ਕਰਕੇ ਕਈ ਰਿਸ਼ਤੇ ਆਉਂਦੇ ਹਨ ਅਤੇ ਮੁੜਦੇ ਰਹਿੰਦੇ ਹਨ| ਸਰਗੁਣ ਮਹਿਤਾ ਜੋਰਡਨ ਸੰਧੂ ਨਾਲ ਵਿਆਹ ਕਰਾਉਣਾ ਚਾਹੁੰਦੇ ਹੈ| ਫੇਰ ਸਬੱਬ ਅਜਿਹਾ ਜੁੜਦਾ ਹੈ ਕਿ ਬਿੰਨੂ ਢਿੱਲੋਂ ਦਾ ਵਿਆਹ ਸਰਗੁਣ ਮਹਿਤਾ ਨਾਲ ਹੀ ਹੋ ਜਾਂਦਾ ਹੈ| ਫਿਰ ਬਹੁਤ ਢਿੱਡੀ ਪੀੜਾਂ ਪਾਉਣ ਵਾਲੇ ਦ੍ਰਿਸ਼ ਆਉਂਦੇ ਹਨ| ਫਿਲਮ ਦੇ ਅੰਤ ਵਿੱਚ ਸਰਗੁਣ ਨੂੰ ਬਿੰਨੂ ਢਿੱਲੋਂ ਦੀ ਸੂਰਤ ਤੋਂ ਜ਼ਿਆਦਾ ਸੀਰਤ ਪਸੰਦ ਆਉਣ ਲੱਗ ਜਾਂਦੀ ਹੈ|
ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇ ਬਹੁਤ ਦਮਦਾਰ ਰਿਹਾ| ਸਾਰੀ ਫਿਲਮ ਵਿਚ ਕੁਝ ਨਾ ਕੁਝ ਨਵਾਂ ਵਾਪਰਦਾ ਰਹਿੰਦਾ ਹੈ| ਫਿਲਮ ਜਿਥੇ ਹਾਸਾ ਮਖੌਲ ਦਾ ਮਾਹੌਲ ਬਣਾ ਕੇ ਰੱਖਦੀ ਹੈ ਓਥੇ ਹੀ ਇੱਕ ਸੁਨੇਹਾ ਵੀ ਦਿੰਦੀ ਹੈ ਕਿ ਬੰਦੇ ਦੀ ਪਛਾਣ ਉਸਦੀ ਸੂਰਤ ਤੋਂ ਨਹੀਂ ਉਸਦੀ ਸੀਰਤ, ਉਸਦੇ ਗੁਣ ਤੋਂ ਕਰਨੀ ਚਾਹੀਦੀ ਹੈ|
ਫਿਲਮ ਦੀ ਸਫਲਤਾ ਨਾਲ ਹੀ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਹੋਣਹਾਰ ਨਿਰਦੇਸ਼ਕ “ਅਮਰਜੀਤ ਸਿੰਘ” ਮਿਲਿਆ ਹੈ| ਇੱਕ ਨਾਮੀ ਫਿਲਮ ਨਿਰਦੇਸ਼ਕ ਨਾਲ ਕਾਫੀ ਸਾਲ ਕੰਮ ਦਾ ਤਜ਼ੁਰਬਾ ਹਾਸਿਲ ਕਰਨ ਤੋਂ ਬਾਅਦ ਉਹ ਫਿਲਮ ਨਿਰਦੇਸ਼ਨ ਦੇ ਖੇਤਰ ਵਿਚ ਉਤਰੇ ਹਨ ਅਤੇ ਆਉਂਦੇ ਹੀ ਇੱਕ ਚੰਗੀ ਫਿਲਮ ਦਰਸ਼ਕਾਂ ਦੀ ਝੋਲੀ ਪਾਈ ਹੈ|
ਫਿਲਮ ਦਾ ਗੀਤ ਸੰਗੀਤ ਵੀ ਦਰਸ਼ਕਾਂ ਵਿਚ ਕਾਫੀ ਚਰਚਿਤ ਹੋਇਆ| “ਵਿਆਹ ਤੇ ਪੀਪਣੀਆਂ ਵਜਣਗੀਆਂ” ਗੀਤ ਕਾਫੀ ਹਿੱਟ ਗੀਤ ਸੀ| ਬਾਕੀ ਗੀਤ ਜਿਵੇਂ ਸ਼ੋਕੀਨ ਜੱਟ, ਹੀਰ ਆਦਿ ਵੀ ਦਰਸ਼ਕਾਂ ਵੱਲੋਂ ਪਸੰਦ ਕੀਤੇ ਗਏ|
ਕੁੱਲ ਮਿਲਾ ਕੇ ਦਰਸ਼ਕਾਂ ਨੂੰ ਪਰਦੇ ਤੇ ਇੱਕ ਚੰਗਾ ਪ੍ਰਦਰਸ਼ਨ ਦੇਖਣ ਨੂੰ ਮਿਲਿਆ| ਪੰਜਾਬੀ ਫ਼ਰੰਟ ਵੱਲੋਂ ਸਾਰੇ ਪਾਤਰਾਂ ਅਤੇ ਨਿਰਦੇਸ਼ਕ ਅਤੇ ਨਿਰਮਾਤਾ ਨੂੰ ਫਿਲਮ ਦੇ ਕਾਮਯਾਬ ਹੋਣ ਦੀ ਬਹੁਤ ਮੁਬਾਰਕਾਂ|
kala shah kala | Movie Review | Punjabi Front
122
previous post