ਜੱਗੀ ਟੀ.ਵੀ ਨੇ ਕੀਤਾ 1 ਮਿਲੀਅਨ ਸਬਸਕ੍ਰਾਇਬਰ ਦਾ ਆਂਕੜਾ ਪਾਰ ….
ਅੱਜ ਮੇਰੇ ਯੁਟਿਉਬ ਚੈਨਲ ਨੇ 10 ਲੱਖ ਸਬਸਕ੍ਰਾਇਬਰ ਦਾ ਆਂਕੜਾ ਪਾਰ ਕਰ ਲਿਆ ਹੈ ਬਹੁਤ ਖੁਸ਼ੀ ਹੁੰਦੀ ਹੈ ਕਿ ਜੋ ਮੈਂ ਸੁਪਨਾ ਸੋਚਿਆ ਸੀ ਉਹ ਅੱਜ 3 ਸਾਲਾਂ ਦੀ ਮਿਹਨਤ ਨਾਲ ਪੂਰਾ ਹੋ ਗਿਆ ਹੈ ਖੁਸ਼ੀ ਦੀ ਗੱਲ ਇਹ ਵੀ ਹੈ ਕਿ ਜੱਗੀ ਟੀ.ਵੀ ਅੱਜ ਪੰਜਾਬ ਦਾ ਨੰ 1 ਕਨਟੈਂਟ ਕਰਏਟਰ ਚੈਨਲ ਬਣ ਚੁੱਕਿਆ ਹੈ ਜਿਸਨੇ 1 ਮਿਲੀਅਨ ਦਾ ਆਂਕੜਾ ਪਾਰ ਕਿੱਤਾ ਹੈ ਅਤੇ ਪੰਜਾਬ ਦਾ ਸਭ ਤੋ ਵੱਧ ਪੰਸਦੀਦਾ ਚੈਨਲ ਬਣਿਆ ਹੈ ।
ਸ਼ੁਰੂਆਤ ਤੋਂ ਹੁਣ ਤੱਕ ਦਾ ਸਫਰ
ਜੱਗੀ ਟੀ.ਵੀ ਦੀ ਸ਼ੁਰੂਆਤ ਪਟਿਆਲੇ ਜਿਲੇ ਚ ਪੇਦੇਂ ਪਿੰਡ ਰਾਜਗੜ ਚ ਰਹਿਣ ਵਾਲੇ ਜਗਸੀਰ ਸਿੰਘ ਪੁਤਰ ਸ. ਕਰਨੈਲ ਸਿੰਘ ਨੇ ਕੀਤੀ … ਕਾਮੇਡੀ ਕਲਿੱਪਸ ਤੋਂ ਸ਼ੁਰੂਆਤ ਕਰਦੇ ਹੋਏ ਸਮਾਜ ਨੂੰ ਸੇਧ ਦੇਣ ਵਾਲੇ ਮੁੱਧੇ ਜਦੋਂ ਬਣਾਉਣੇ ਸ਼ੁਰੂ ਕੀਤੇ ਤਾਂ ਦਰਸ਼ਕਾਂ ਨੇ ਉਹਨਾਂ ਨੂੰ ਪਸੰਦ ਕਰਨਾ ਸ਼ੁਰੂ ਕਰ ਦਿੱਤਾ .. 31 ਮਈ 2017 ਤੋਂ ਵੀਡਿਓਜ ਪਾਉਣੀਆਂ ਸ਼ੁਰੂ ਕੀਤੀਆਂ ਹਾਂਲਾਕੀ ਓਸ ਸਮੇਂ ਯੁਟਿਉਬ ਦਾ ਦੋਰ ਕੁੱਝ ਜਿਆਦਾ ਨੀ ਸੀ ਪਰ ਫੇਸਬੁੱਕ ਤੇ ਵੀਡਿਓਜ ਦੀ ਲੋਕ ਪ੍ਰੀਅਤਾ ਵੱਧਦੀ ਜਾ ਰਹੀ ਸੀ ਸਭ ਤੋ ਪਹਿਲਾਂ ਇੱਕ ਵੀਡਿਓ ਜਿਸਦਾ ਨਾਮ ਸੀ ਬੈਡ ਕੰਪਨੀ Bad company ਜੋ ਪੰਜਾਬ ਚ ਓਸ ਟਾਇਮ ਚੱਲਦੇ ਦੋਰ ਟਰੈਕਟਰ ਟੋਚਨਾ ਉਪਰ ਬਣਾਈ ਗਈ ਸੀ ਜੋ ਸਮਾਜ ਨੂੰ ਸਿੱਖੀਆ ਦਿੰਦੀ ਸੀ ਉਹ ਵੀਡਿਓ ਇੱਕ ਦਿਨ ਵਿੱਚ ਹੀ ਫੇਸਬੁੱਕ ਤੇ ਮਿਲੀਅਨ ਵੀਓਜ ਲੇ ਗਈ ਸੀ ਅਤੇ ਓਸ ਨੂੰ ਹੋਰਾਂ ਵੱਡੇ ਪੇਜਾਂ ਨੇ ਵੀ ਸ਼ੇਅਰ ਕੀਤਾ… ਪਰ ਓਸ ਸਮੇ ਯੁਟਿਉਬ ਤੇ ਵੀਡਿਓਜ ਦਾ ਚਲਨਾ ਬਹੁਤ ਜ਼ਰੂਰੀ ਸੀ ਕਿਉਂਕਿ ਓਸ ਸਮੇਂ ਸਾਲ ਦੇ ਅੰਦਰ 30 ਵੀਡਿਓਜ ਬਣ ਚੁਕੀਆਂ ਹਨ ਪਰ ਕੋਈ ਵੀਡਿਓ ਯੁਟਿਉਬ ਤੇ ਵਾਇਰਲ ਨਹੀਂ ਹੋਈ ਸੀ ਤੇ ਵੀਡਿਓਜ ਦੇ ਖਰਚੇ ਬਹੁਤ ਆਉਂਦੇ ਸਨ ਪਰ ਕੋਈ ਰਿਕਵਰੀ ਨਹੀਂ ਹੋ ਰਹੀ ਸੀ । ਮਾਂ ਕੋਲੋ ਤੇ ਆੜਤੀਏ ਕੋਲੋ ਪੇਸੇ ਲੇ ਕੇ ਕੰਮ ਤੇ ਲਾਉਦਾ ਰਿਹਾ ਪਰ ਏਸ ਆਸ ਤੇ ਕੀ ਕੱਲ ਨੂੰ ਕੰਮ ਚਲ ਜਾਉਗਾ | ਮੇਰੀ ਭੈਣ ਨੇ ਵੀ ਮੈਨੂੰ ਓਸ ਸਮੇ ਬਹੁਤ ਮੋਟੀਵੇਟ ਕੀਤਾ ਜਦੋ ਮੈਨੂੰ ਓਸਦੇ ਹੋਸਲੇਂ ਦੀ ਬਹੁਤ ਜਿਅਦਾ ਲੋੜ ਸੀ । ਮੇਰੀ ਮਾਂ ਨੇ ਮੇਰਾ ਬੁਹਤ ਸਾਥ ਦਿੱਤਾ ਬਹੁਤ ਅਰਦਾਸਾਂ ਕੀਤੀਆਂ ਫੇਰ ਆਖਰ ਉਹ ਸਮਾਂ ਆਇਆ ਜਦੋਂ ਮੇਰੀਆਂ ਤੇ ਮੇਰੀ ਮਾਂ ਦੀਆਂ ਅਰਦਾਸਾਂ ਰੱਬ ਨੇ ਸੁਣ ਲਈਆਂ ਸੀ ਤੇ 31 ਵੀਂ ਵੀਡਿਓ ਯਾਰ vs ਨਾਰ ਵਾਇਰਲ ਹੋ ਗਈ ਤੇ ਓਸ ਦਿਨ ਮੈਨੂੰ ਏਨੀ ਖੁਸ਼ੀ ਹੋਈ ਓਸ ਸਮੇਂ ਸਿਆਲ ਦੇ ਦਿਨ ਸਨ ਤੇ ਮੈਂ ਆਪਣੀ ਮਾਂ ਨੂੰ ਕਿਹਾ ਕਿ ਲੈ ਮਾਂ ਹੁਣ ਦਿਨ ਬਦਲਣਗੇ ਓਸ ਦਿਨ ਮੇਰਾ ਤੇ ਮੇਰੀ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨੀ ਸੀ । ਓਸ ਦਿਨ ਨੂੰ ਮੈਂ ਕਦੇ ਨੀ ਭੁੱਲ ਸਕਦਾ ਵਾਹਿਗੁਰੂ ਨੇ ਬਹੁਤ ਮਹਿਰ ਕਰੀ ਓਸ ਦਿਨ ਤੋ ਬਾਅਦ ਬਸ ਕਾਫਲਾ ਚਲਦਾ ਗਿਆ ਫੇਰ ਲੱਖ ਸਬਸਕ੍ਰਾਇਬਰ ਤੇ ਸਿਲਵਰ ਯੁਟਿਉਬ ਅਵਾਰਡ ਆਇਆ ਓਸਤੋਂ ਬਾਅਦ ਏਸ ਸਫਰ ਵਿੱਚ ਬਹੁਤ ਮੁਸ਼ਕਲਾਂ ਵੀ ਆਈਆਂ ਪਰ ਹੋਸਲੇਂ ਹਿੰਮਤ ਨਾਲ ਉਹਨਾਂ ਮੁਸ਼ਕਲਾਂ ਦਾ ਸਾਹਮਣਾ ਵੀ ਕਰਿਆ ਫਿਰ ਪਾਲੀਵੁੱਡ ਦੇ ਦਿੱਗਜ਼ ਕਲਾਕਾਰਾਂ ਨਾਲ ਵੀ ਕੰਮ ਕਰਿਆ ਜਿਵੇਂ ਛੜਾ ਫਿਲਮ ਦੇ ਡਰਾਇਕਟਰ ਜਗਦੀਪ ਸਿੱਧੂ , ਅਤੇ ਹੋਰ ਕਲਾਕਾਰ ਜਿਵੇਂ ਕਰਮਜੀਤ ਅਨਮੋਲ , ਰਾਜਵੀਰ ਜਵੰਦਾ , ਸਿੱਪੀ ਗਿੱਲ, ਦਿਲਪ੍ਰੀਤ ਢਿੱਲੋ , ਦੇਵ ਖਰੋੜ ਆਦਿ..ਦੀਆਂ ਫਿਲਮਾਂ ਦੀ ਪ੍ਰਮੋਸ਼ਨ ਕਰ ਚੁੱਕਿਆ ਹਾਂ ।ਅੱਜ ਜੱਗੀ ਦੇ 10 ਲੱਖ ਤੋਂ ਵੱਧ ਸਬਸਕ੍ਰਾਇਬਰ ਬਣ ਚੁੱਕੇ ਹਨ ਅਤੇ ਕਰੋੜ ਤੋ ਵੱਧ ਕੁੱਲ ਵੀਉਜ ਆ ਚੁੱਕੇ ਹਨ |
ਜੇ ਗੱਲ ਕਰਾ ਮਨੇਜਮੈਂਟ ਦੀ ਤਾਂ ਅੱਜ ਉਹ ਮੇਰੇ ਖਾਸ ਮਿੱਤਰ ਅਜਨਬੀ ਆਲੋਵਾਲ ਵੱਲੋ ਕੀਤੀ ਜਾਂਦੀ ਹੈ ਤੇ ਏਸ ਚੈਨਲ ਵਿੱਚ ਮੇਰੇ ਮਿੱਤਰ ਗਿੰਦੂ ਨਾਗਰਾ, ਦਿੱਪਾ ਰਾਜਗੜ੍ਹ, ਗੁਰੀ ਰਾਜਗੜ੍ਹ, ਹਰਜੀਤ ਅੰਟਾਲ, ਸਿਮਰਦੀਪ ਸਿੰਘ, ਜਗਜੀਤ ਸਿੰਘ, ਸੈਨੀਮਨ, ਸ਼ੈਰੀ ਖੋਖਰ , ਕਾਲਾ ਰਾਜਗੜ੍ਹ, ਸੇਂਟੀ ਰਾਜਗੜ੍ਹ, ਮਨਦੀਮ ਮਾਨ, ਕਿੱਟੂ ਜ਼ੇਲਦਾਰ ਆਦਿ ਨਾਲ ਕੰਮ ਕਰਦੇ ਹਨ । ਸ਼ੁਰੁਆਤ ਚ ਲੋਕ ਕਹਿੰਦੇ ਸੀ ਕੀ ਜੱਗੀ ਕਿਹੋ ਜੇ ਕੰਮਾਂ ਤੇ ਲੱਗ ਗਿਆ ਬਹੁਤ ਕੁੱਝ ਬੋਲਦੇ ਸੀ ਪਰ ਮੈਨੂੰ ਲੱਗਦਾ ਜੇ ਕੋਈ ਬੰਦਾ ਸਮਾਜ ਤੋਂ ਕੁੱਝ ਹੱਟ ਕੇ ਕਰਦਾ ਤਾਂ ਲੋਕ ਓਸਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਪਰ ਹੋਲੀ ਹੋਲੀ ਅੱਜ ਉਹ ਸਭ ਵੀ ਵੀਡਿਓਜ ਦੇਖਦੇ ਨੇ ਜੋ ਪਹਿਲਾਂ ਮਜ਼ਾਕ ਉਡਾਦੇਂ ਸੀ । ਬਹੁਤ ਵੀਡਿਓਜ ਵਾਇਰਲ ਹੋਈਆਂ ਜੋ ਲੋਕਾਂ ਨੂੰ ਪਸੰਦ ਆਈਆਂ ਜਿਵੇ ਡਾਈਵਰ ਯਾਰ, ਦਾਜ ਦੇ ਗੰਡੇ, ਵੇਖ ਬਰਾਤਾਂ ਚੱਲੀਆਂ , ਲਾਲਚੀ ਜਵਾਈ ਅਤੇ ਹੋਰ ਵੀ ਏੰਟਰਟੇਨਮੈਂਟ ਦੇ ਨਾਲ ਨਾਲ ਚੰਗੇ ਮੇਸੈਜ ਵੀ ਦੇਕੇ ਗਈਆਂ । ਅੱਜ ਬਹੁਤ ਮਾਣ ਮਹਿਸੂਸ ਹੁੰਦਾ ਜਦੋਂ ਰਿਸ਼ਤੇਦਾਰਾਂ ਨੂੰ ਕੋਈ ਕਹਿਦਾਂ ਹੈ ਕੀ ਜੱਗੀ ਜਦੋਂ ਆਵੇ ਦੱਸਿਓ ਅਸੀਂ ਫੋਟੋ ਕਰਵਾਉਣੀ ਹੈ ਮੈਨੂੰ ਮੇਰੇ ਪਿੰਡ ਰਾਜਗ੍ਹੜ ਦਾ ਵੀ ਬਹੁਤ ਸਾਥ ਰਿਹਾ ਹੈ ਸਾਰੇ ਪਿੰਡ ਦੇ ਮੁੰਡੇ ਪੂਰੀ ਸਪੋਰਟ ਕਰਦੇ ਹਨ |
ਮੈਂ ਆਪਣੀ ਪੂਰੀ ਟੀਮ ਅਤੇ ਸਰੋਤਿਆਂ ਦਾ ਦਿੱਲੋਂ ਧੰਨਵਾਦ ਕਰਦਾ ਹਾਂ ਜਿਹੜੇ ਜੱਗੀ ਟੀ.ਵੀ ਚੈਨਲ ਨੂੰ ਏਨਾ ਪਿਆਰ ਕਰਦੇ ਨੇ ਲ਼ਗਭਗ ਹਰੇਕ ਵੀਡਿਓ ਨੂੰ ਯੁਟਿਉਬ ਦੇ ਟਰੈਡਿੰਗ ਚਾਰਟ ਤੇ ਲੇਕੇ ਜਾਦੇਂ ਹਨ । ਮੈ ਵਾਅਦਾ ਕਰਦਾ ਹਾਂ ਕਿ ਏਦਾਂ ਹੀ ਏਂਟਰਟੇਂਨਮੇਂਟ ਦੇ ਨਾਲ ਸਮਾਜ ਨੂੰ ਚੰਗੀਆਂ ਸੇਧ ਦੇਣ ਵਾਲੀਆਂ ਵੀਡਿਓਜ ਬਣਾਉਦਾਂ ਰਹੁਗਾਂ
ਧੰਨਵਾਦ
ਜੱਗੀ ਰਾਜਗੜ੍ਹ