ਜੱਦੀ ਸਰਦਾਰੀ ਕਿਸੇ ਕਿਸੇ ਭਾਗਾਂ ਵਾਲੇ ਦੇ ਕਰਮਾਂ ਵਿੱਚ ਹੁੰਦੀ ਹੈ ਅਤੇ ਉਸਨੂੰ ਸਾਂਭ ਕੇ ਰੱਖਣਾ ਆਪਣੇ ਆਪ ਵਿੱਚ ਇੱਕ ਚੁਣੌਤੀ ਹੈ| ਸ਼ਰੀਕ, ਸਮਾਜ, ਹਾਲਾਤ, ਮਜਬੂਰੀਆਂ ਇਹ ਸਭ ਪਾਸੇ ਰੱਖ ਕੇ ਹੀ ਆਪਸੀ ਭਾਈਚਾਰਾ ਨਿਭਾਇਆ ਜਾ ਸਕਦਾ ਹੈ| ਜੱਦੀ ਸਰਦਾਰ ਫਿਲਮ ਦੇ ਟ੍ਰੇਲਰ ਨੂੰ ਦੇਖ ਕੇ ਲਗਦਾ ਹੈ ਕਿ ਫਿਲਮ ਵਿੱਚ ਫਿਲਮਾਏ ਸੀਨ ਕਿਸੇ ਅਸਲੀ ਪਰਿਵਾਰ ਦੀ ਕਹਾਣੀ ਉੱਤੇ ਅਧਾਰਿਤ ਹਨ ਅਤੇ ਹਾਲਾਤ ਇਸ ਤਰਾਂ ਦੇ ਬਣ ਜਾਂਦੇ ਹਨ ਕਿ ਜ਼ਮੀਨ ਜਾਇਦਾਦ ਦੇ ਨਾਲ ਨਾਲ ਰਿਸ਼ਤਿਆਂ ਦਾ ਬਟਵਾਰਾ ਕਰਨ ਦੀ ਵੀ ਨੌਬਤ ਆ ਜਾਂਦੀ ਹੈ| ਅਸਲ ਜ਼ਿੰਦਗੀ ਵਿੱਚ ਇਹੋ ਜਿਹੇ ਹਾਲਾਤ ਦੇਖਣ ਸੁਣਨ ਨੂੰ ਮਿਲ ਜਾਂਦੇ ਹਨ|
ਫਿਲਮ ਵਿੱਚ ਇੱਕ ਚੰਗੇ ਤਰੀਕੇ ਨਾਲ ਪਰਿਸਥਿਤੀਆਂ ਨੂੰ ਬਿਆਨ ਕੀਤਾ ਗਿਆ ਹੈ ਅਤੇ ਪਰਿਵਾਰਿਕ ਮੁੱਦੇ ਉੱਤੇ ਫਿਲਮ ਨੂੰ ਬਣਾਇਆ ਗਿਆ ਹੈ| ਫਿਲਮ ਵਿੱਚ ਮੁਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ ਸਿੱਪੀ ਗਿੱਲ, ਦਿਲਪ੍ਰੀਤ ਢਿੱਲੋਂ, ਸਾਵਨ ਰੂਪੋਵਾਲੀ, ਗੁੱਗੂ ਗਿੱਲ, ਹੌਬੀ ਧਾਲੀਵਾਲ, ਗੁਪ੍ਰੀਤ ਕੌਰ ਭੰਗੂ, ਅਨੀਤਾ ਦੇਵਗਨ, ਗੁਰਮੀਤ ਸਾਜਨ, ਯਾਦ ਗਰੇਵਾਲ, ਧੀਰਜ ਕੁਮਾਰ, ਸਤਵੰਤ ਕੌਰ, ਅਮਨ ਕੌਤੀਸ਼, ਸੰਸਾਰ ਸੰਧੂ, ਸਵਰਾਜ ਸੰਧੂ, ਪਰਮਿੰਦਰ ਗਿੱਲ| ਫਿਲਮ ਨੂੰ ਨਿਰਦੇਸ਼ਿਤ ਕੀਤਾ ਹੈ ਮਨਭਾਵਾਨ ਸਿੰਘ ਨੇ| ਫਿਲਮ ਦੇ ਨਿਰਮਾਤਾ ਹਨ ਬਲਜੀਤ ਸਿੰਘ ਜੋਹਲ ਅਤੇ ਦਿਲਪ੍ਰੀਤ ਸਿੰਘ ਜੋਹਲ|
ਫਿਲਮ ਨੂੰ 6 ਸਤਮੰਬਰ ਨੂੰ ਗਲੋਬ ਮੂਵੀਜ਼ ਅਤੇ ਪੀ ਟੀ ਸੀ ਮੋਸ਼ਨ ਪਿਕਚਰਜ਼ ਵੱਲੋਂ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ|
Jaddi Sardar Trailer Out Now – Sippy Gill, Dilpreet Dhillon, Sawan Rupowali
122