Home Activity of the Week Paani Ch Madhaani Gippy Grewal & Neeru Bajwa will Share Screen together after long time

Paani Ch Madhaani Gippy Grewal & Neeru Bajwa will Share Screen together after long time

by Punjabi Front
0 comment
Paani Ch Madhaani Movie

Upcoming Punjabi Film Paani Ch Madhaani Ft. Gippy Grewal & Neeru Bajwa

ਕੋਰੋਨਾ ਕਾਲ ਦੇ ਦੌਰ ਵਿੱਚ ਪੰਜਾਬੀ ਫਿਲਮ ਜਗਤ ਵਿਚੋਂ ਇੱਕ ਚੰਗੀ ਖਬਰ ਆਈ ਹੈ| ਬਹੁਤ ਦੇਰ ਤੋਂ ਕਿਸੇ ਚੰਗੇ ਫ਼ਿਲਮੀ ਪ੍ਰੋਜੈਕਟ ਦੀ ਚਰਚਾ ਨਹੀਂ ਸੀ ਹੋਈ ਅਤੇ ਹੁਣ ਇਹ ਸਿਲਸਿਲਾ ਸ਼ੁਰੂ ਕੀਤਾ ਹੈ Gippy Grewal ਨੇ ਆਪਣੀ ਆਉਣ ਵਾਲੀ ਫਿਲਮ “Paani Ch Madhani” ਤੋਂ|

Paani Ch Madhaani Movie Paani Ch Madhaani Punjabi Movie Ft. Gippy Grewal and Neeru Bajwa

Dara Films Entertainment ਦੀ ਪੇਸ਼ਕਸ਼ ਇਸ ਫਿਲਮ ਵਿੱਚ ਮੁੱਖ ਕਿਰਦਾਰ ਹੋਣਗੇ Gippy Grewal ਅਤੇ Neeru Bajwa| ਇਹਨਾਂ ਦੋਨਾਂ ਦੀ ਜੋੜੀ ਇੱਕ ਬਹੁਤ ਲੰਮੇ ਅਰਸੇ ਬਾਅਦ ਪਰਦੇ ਤੇ ਦਿਖਾਈ ਦੇਵੇਗੀ| ਫਿਲਮ ਵਿੱਚ ਪੰਜਾਬੀ ਫ਼ਿਲਮਾਂ ਦੇ ਹੋਰ ਕਈ ਚਰਚਿਤ ਚਿਹਰੇ ਵੀ ਦਿਖਾਈ ਦੇਣਗੇ ਜਿਵੇਂ ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਆਦਿ| ਫਿਲਮ ਦੀ ਸ਼ੂਟਿੰਗ ਪੰਜਾਬ ਦੇ ਵੱਖ ਵੱਖ ਥਾਵਾਂ ਉੱਤੇ ਕੀਤੀ ਜਾਵੇਗੀ| ਗਿੱਪੀ ਗਰੇਵਾਲ ਆਪਣੀ ਹਰ ਫਿਲਮ ਵਿੱਚ ਕੁਝ ਨਵਾਂ ਲੈ ਕੇ ਆਉਂਦੇ ਹਨ ਇਸ ਫਿਲਮ ਵਿੱਚ ਉਹ ਨਿਰਦੇਸ਼ਕ ਵਿਜੈ ਕੁਮਾਰ ਅਰੋੜਾ ਨਾਲ ਪਹਿਲੀ ਵਾਰ ਕੰਮ ਕਰਨ ਜਾ ਰਹੇ ਹਨ|

Vijay Kumar Arora Director Paani Ch Madhaani Director Vijay Kumar Arora of Upcoming Punjabi Movie Paani Ch Madhaani

ਫਿਲਮ ਨੂੰ Vijay Kumar Arora ਨਿਰਦੇਸ਼ਿਤ ਕਰਣਗੇ| ਅਰੋੜਾ ਸਾਬ ਆਪਣੀ ਡਾਇਰੈਕਸ਼ਨ ਨੂੰ ਲੈ ਕੇ ਕਾਫੀ ਸੰਜੀਦਾ ਹੁੰਦੇ ਹਨ ਅਤੇ ਹਰ ਫਿਲਮ ਵਿੱਚ ਓਹਨਾ ਨੇ ਕਿਰਦਾਰਾਂ ਤੋਂ ਬਖੂਬੀ ਕੰਮ ਲਿਆ ਹੈ| ਐਮੀ ਵਿਰਕ ਅਤੇ ਗੁਰਨਾਮ ਭੁੱਲਰ ਨੂੰ ਲੈ ਕੇ ਓਹਨਾ ਨੇ ਹਿੱਟ ਫ਼ਿਲਮਾਂ ਦਿੱਤੀਆਂ ਹਨ|

ਫਿਲਮ ਦਾ ਪੋਸਟਰ ਹੀ ਬਹੁਤ ਕੁਝ ਕਹਿ ਰਿਹਾ ਹੈ ਜਿਸਤੋਂ ਅੰਦਾਜ਼ਾ ਲਗਦਾ ਹੈ ਕਿ ਕਿਸੇ ਹੱਟੀ ਵਾਲੇ ਦਾ ਹਿਸਾਬ ਕਿਤਾਬ ਹੀ ਪੋਸਟਰ ਤੇ ਲਾ ਦਿੱਤਾ ਗਿਆ ਹੋਵੇ| ਕਿਸਮਤ ਦਾ ਦਰਵਾਜ਼ਾ ਮਿਹਨਤ ਦੀ ਚਾਬੀ ਨਾਲ ਹੀ ਖੁਲਦਾ ਹੈ, ਪੋਸਟਰ ਤੇ ਛਪੀ ਇਸ ਲਾਈਨ ਦਾ ਵੀ ਫਿਲਮ ਦੀ ਕਹਾਣੀ ਨਾਲ ਕੋਈ ਗੂੜਾ ਸੰਬੰਧ ਲਗਦਾ ਹੈ| ਫਿਲਮ ਦੇ ਪੋਸਟਰ ਵਿੱਚ ਛੜਿਆਂ ਬਾਰੇ ਵੀ ਗੱਲ ਕੀਤੀ ਗਈ ਹੈ|

ਫਿਲਮ ਨੂੰ Naresh Kathooria ਨੇ ਲਿਖਿਆ ਹੈ ਅਤੇ ਫਿਲਮ ਦੇ ਗੀਤ Happy Raikoti ਦੇ ਹੋਣਗੇ| ਫਿਲਮ ਦਾ ਸੰਗੀਤ Jay K ਦਾ ਹੋਵੇਗਾ| ਫਿਲਮ ਦੇ ਨਿਰਮਾਤਾ ਹਨ ਮਨੀ ਧਾਲੀਵਾਲ, ਸਨੀ ਰਾਜ ਅਤੇ ਡਰ. ਪ੍ਰਭਜੋਤ ਸਿੱਧੂ| ਫਿਲਮ ਨੂੰ ਜਲਦੀ ਹੀ ਸ਼ੂਟ ਕੀਤਾ ਜਾਵੇਗਾ ਅਤੇ ਅਗਲੇ ਸਾਲ 2021 ਵਿੱਚ ਰਿਲੀਜ਼ ਕੀਤਾ ਜਾਵੇਗਾ|

#PaaniChMadhani #GippyGrewal #NeeruBajwa

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

@2024 All Right Reserved. Designed by Sidhu Media

error: Content is Protected by Punjabi Front