
ਮਿਨਹਾਸ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਜਾ ਰਹੀ ਫਿਲਮ “Barefoot Warriors” ਦੀ ਸ਼ੂਟਿੰਗ ਪੂਰੀ ਹੋ ਚੁਕੀ ਹੈ| ਫਿਲਮ ਦੇ ਸਾਰੇ ਕਰਿਊ ਨੂੰ ਹਰ ਜਗ੍ਹਾ ਤੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਫਿਲਮ ਦੀ ਟੀਮ ਤਖਤ ਸ਼੍ਰੀ ਕੇਸਗੜ੍ਹ ਸਾਹਿਬ, ਸ਼੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਈ| ਜਿਥੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਫਿਲਮ ਦੇ ਨਿਰਮਾਤਾ ਜਤਿੰਦਰ ਮਿਨਹਾਸ ਅਤੇ ਨਿਰਦੇਸ਼ਕ ਕਵੀ ਰਾਜ ਨਾਲ ਮੁਲਾਕਾਤ ਕੀਤੀ ਅਤੇ ਸਿੱਖ ਇਤਿਹਾਸ ਉੱਪਰ ਫ਼ਿਲਮਾਂ ਬਣਾਉਣ ਦੀ ਪੇਸ਼ਕਸ਼ ਕੀਤੀ| ਤਖਤ ਸਾਹਿਬ ਵਿਖੇ ਆਈ ਟੀਮ ਨੂੰ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਡਾ. ਪਰਮਜੀਤ ਸਿੰਘ ਸਰੋਆ ਅਤੇ ਕਮੇਟੀ ਮੇਂਬਰ ਗੁਰਮੀਤ ਸਿੰਘ ਬਹੁ ਨੇ ਸਿਰੋਪਾਓ, ਲੋਈ ਅਤੇ ਤਖਤ ਸਾਹਿਬ ਦੀ ਤਸਵੀਰ ਦੇ ਕੇ ਸਨਮਾਨਿਤ ਕੀਤਾ|
ਫਿਲਮ ਦੇ ਨਿਰਮਾਤਾ ਜਤਿੰਦਰ ਮਿਨਹਾਸ ਅਤੇ ਨਿਰਦੇਸ਼ਕ ਕਵੀ ਰਾਜ ਨੇ ਦਸਿਆ ਕਿ ਓਹਨਾ ਦੀ ਆਉਣ ਵਾਲੀ ਫਿਲਮ “Barefoot Warriors” 1948 ਵਿੱਚ ਭਾਰਤੀ ਤਿਲਮ ਦੀ ਪ੍ਰਾਪਤੀਆਂ ਤੇ ਅਧਾਰਿਤ ਹੈ| ਭਾਰਤੀ ਟੀਮ ਨੇ ਇੰਗਲੈਂਡ ਵਿੱਚ ਫਰਾਂਸ ਵਿਰੁੱਧ ਨੰਗੇ ਪੈਰੀਂ ਫ਼ੁਟਬਾਲ ਖੇਡੀ ਅਤੇ ਜਿੱਤ ਹਾਸਿਲ ਕੀਤੀ| ਫਿਲਮ ਦਾ ਵਿਸ਼ਾ ਹੀ ਬਹੁਤ ਪ੍ਰੇਰਨਾਦਾਇਕ ਹੈ ਅਤੇ ਦੇਸ਼ ਵਿਦੇਸ਼ ਵਿਚ ਇਹ ਪੰਜਾਬੀਆਂ ਦਾ ਨਾ ਹੋਰ ਬੁਲੰਦ ਕਰੇਗਾ| ਇਸ ਮੌਕੇ ਤੇ ਫਿਲਮ ਦੇ ਬਾਕੀ ਕਲਾਕਾਰਾਂ ਦੇ ਨਾਲ ਫਿਲਮ ਦੇ ਲਾਈਨ ਪ੍ਰੋਡੂਸਰ ਜੋਬਨਪ੍ਰੀਤ ਸਿੰਘ ਵੀ ਮੌਜੂਦ ਸਨ|