ਬਿੰਨੂ ਢਿੱਲੋਂ ਦੀ ਬਹੁ ਚਰਚਿਤ ਫਿਲਮ “ਨੌਕਰ ਵਹੁਟੀ ਦਾ” ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ ਅਤੇ ਦਰਸ਼ਕਾਂ ਵੱਲੋਂ ਪਸੰਦ ਵੀ ਕੀਤਾ ਜਾ ਰਿਹਾ ਹੈ| ਬਿੰਨੂ ਢਿੱਲੋਂ ਦੀਆਂ ਫ਼ਿਲਮਾਂ ਪਰਿਵਾਰਿਕ ਮਾਹੌਲ ਨੂੰ ਧਿਆਨ ਵਿੱਚ ਰੱਖ ਕੇ ਬਣਾਈਆਂ ਜਾਂਦੀਆਂ ਹਨ ਅਤੇ ਹਰ ਫਿਲਮ ਵਿੱਚ ਉਹ ਕੋਈ ਵੱਖਰਾ ਕਿਰਦਾਰ ਨਿਭਾਉਂਦੇ ਨਜ਼ਰ ਆਉਂਦੇ ਹਨ| ਇਸ ਵਾਰ ਉਹ ਬਣੇ ਹਨ “ਨੌਕਰ” ਨਹੀਂ ਨਹੀਂ ਇਹ ਕੋਈ ਆਮ ਨੌਕਰ ਨਹੀਂ ਇਹ ਨੌਕਰ ਹੈ ਆਪਣੀ “ਵਹੁਟੀ” ਦਾ| ਵੈਸੇ ਤਾਂ ਸਾਰਾ ਜ਼ਮਾਨਾ ਹੀ ਆਪਣੀ ਆਪਣੀ ਵਹੁਟੀ ਦਾ ਨੌਕਰ ਹੁੰਦਾ ਹੈ ਪਰ ਇਸ ਨੌਕਰ ਦੀ ਗੱਲ ਕੁਝ ਖਾਸ ਹੈ|
ਫਿਲਮ ਨੂੰ 23 ਅਗਸਤ ਨੂੰ ਓਮਜੀ ਗਰੁੱਪ ਵੱਲੋਂ ਸਾਰੀ ਦੁਨੀਆ ਵਿੱਚ ਰਿਲੀਜ਼ ਕੀਤਾ ਜਾਵੇਗਾ| ਫਿਲਮ ਵਿੱਚ ਆਪਣੇ ਫਨ ਦੇ ਮਾਹਿਰ ਕਲਾਕਾਰ ਜਿਵੇਂ ਕੁਲਰਾਜ ਰੰਧਾਵਾ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਉਪਾਸਨਾ ਸਿੰਘ ਆਦਿ| ਫਿਲਮ ਵਿੱਚ ਦੇਵ ਖਰੌੜ ਵੀ ਇੱਕ ਕਿਰਦਾਰ ਵਿੱਚ ਦਿਖਣਗੇ| ਸਮੀਪ ਕੰਗ ਅਤੇ ਬਿੰਨੂ ਢਿੱਲੋਂ ਦੀ ਜੋੜੀ ਨੂੰ ਦਰਸ਼ਕਾਂ ਨੇ ਹਮੇਸ਼ਾ ਬਹੁਤ ਪਸੰਦ ਕੀਤਾ ਹੈ| ਇਸ ਵਾਰ ਤਾਂ ਓਹਨਾ ਦੀ ਫਿਲਮ ਦਾ ਵਿਸ਼ਾ ਹੀ ਇਦਾਂ ਦਾ ਹੈ ਕਿ ਹਰ ਇੱਕ ਸ਼ਾਦੀ ਸ਼ੁਦਾ ਬੰਦਾ ਆਪਣੇ ਆਪ ਨੂੰ ਜੋੜ ਸਕਦਾ ਹੈ|
Every Married Man Can Relate Himself as “Naukar” Vahuti da
109