ਪੰਜਾਬੀ ਫ਼ਿਲਮਾਂ ਜਿਥੇ ਨਵੇਂ ਵਿਸ਼ਿਆਂ ਤੇ ਬਣ ਰਹੀਆਂ ਹਨ ਓਥੇ ਹੀ ਰਿਕਾਰਡ ਵੀ ਬਣਾ ਰਹੀਆਂ ਹਨ| ਰਿਧਮ ਬੋਈਜ਼ ਦੀ ਫਿਲਮ “ਚੱਲ ਮੇਰਾ ਪੁੱਤ” ਨੇ ਬਾਹਰਲੇ ਦੇਸ਼ਾਂ ਵਿੱਚ ਪੰਜਾਬੀ ਫ਼ਿਲਮਾਂ ਦੀ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ| ਕਾਫੀ ਸਮੇਂ ਤੋਂ ਇਹ ਰਿਕਾਰਡ ਧਾਰਮਿਕ ਫਿਲਮ “ਚਾਰ ਸਾਹਿਬਜ਼ਾਦੇ” ਦੇ ਨਾਂ ਸੀ| ਚੱਲ ਮੇਰਾ ਪੁੱਤ ਫਿਲਮ ਵਿੱਚ ਜਿੱਥੇ ਪੰਜਾਬੀ ਕਲਾਕਾਰ ਅਮਰਿੰਦਰ ਗਿੱਲ, ਸਿਮੀ ਚਾਹਲ, ਹਰਦੀਪ ਗਿੱਲ, ਗੁਰਸ਼ਬਦ ਦੇਖਣ ਨੂੰ ਮਿਲੇ ਓਥੇ ਹੀ ਲਹਿੰਦੇ ਪੰਜਾਬ ਦੇ ਕਲਾਕਾਰਾਂ ਜਿਵੇਂ ਇਫਤਿਕਾਰ ਠਾਕੁਰ, ਨਸੀਰ ਚੀਨੋਯਤੀ, ਅਕਰਮ ਉਦਾਸ ਦੇਖਣ ਨੂੰ ਮਿਲੇ| ਟਾਪ 10 ਵੱਧ ਕਮਾਈ ਕਰਨ ਵਾਲੀ ਫ਼ਿਲਮਾਂ ਵਿੱਚੋ 3 ਸਿਰਫ ਰਿਦਮ ਬੋਈਜ਼ ਦੇ ਹੀ ਨਾਮ ਹਨ| ਅੰਗਰੇਜ, ਲਵ ਪੰਜਾਬ ਤੋਂ ਬਾਅਦ ਚੱਲ ਮੇਰਾ ਪੁੱਤ ਨਾਲ ਇਹ ਕਾਫ਼ਿਲਾ ਹੋਰ ਵੱਡਾ ਹੋ ਗਿਆ ਹੈ|
ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਪੰਜਾਬੀ ਫਿਲਮ ਨੇ ਯੂ. ਕੇ. ਦੇ ਵਿੱਚ £400k ਦੀ ਕਮਾਈ ਕੀਤੀ ਹੋਵੇ| ਗਲਫ ਦੇਸ਼ਾਂ ਚ ਵੀ ਫਿਲਮ ਨੇ ਰਿਕਾਰਡ ਤੋੜ ਕਮਾਈ ਕੀਤੀ ਹੈ| ਅਸੀਂ ਉਮੀਦ ਕਰਦੇ ਹਾਂ ਅਜਿਹੀਆਂ ਸਾਰਥਕ ਫ਼ਿਲਮਾਂ ਸਦਕਾ ਪੰਜਾਬੀ ਸਿਨੇਮਾ ਦਿਨ ਦੋਗੁਣੀ ਰਾਤ ਚੌਗਣੀ ਤਰੱਕੀ ਕਰੇ|
Refrence: https://www.boxofficeindia.com/report-details.php?articleid=5356