Chandigarh, April 25: Renowned Punjabi singer Kanwar Grewal who has created a niche for himself when it comes to sufi singing. Grewal was honoured by the Parliament of British Columbia in Canada in recognition of his exceptional contribution to Punjabi language and music as a Sufi singer. Punjabi Sufi singer Grewal was honored by honourable John Horgan (Premier of British Columbia) and Surrey-Fleetwood’s MLA Jagrup Brar at British Columbia’s capital City of Victoria. Grewal who is a post graduate in music from Punjabi University, Patiala is a native of village Mehma Swai in district Bathinda. Kanwar Grewal has put his foot in the music world with ‘Akhan’ album in 2013. After that, ‘Jogi Nath’, ‘Na Jayi Mastan De Vehde’, ‘Saayian di kanjri’, ‘Toomba’, ‘Challa’ and many other songs are popular among audience. Kanwar has a huge fan following not only in Punjab but also outside country.
—————————-
ਸੂਫੀ ਗਾਇਕ ਕੰਵਰ ਗਰੇਵਾਲ ਬ੍ਰਿਟਿਸ਼ ਕੋਲੰਬੀਆ ਦੀ ਸੰਸਦ ਵੱਲੋਂ ਸਨਮਾਨਿਤ
ਪੰਜਾਬੀ ਭਾਸ਼ਾ ‘ਚ ਸਕਰਾਤਮਕ ਯੋਗਦਾਨ ਤੇ ਸੂਫੀ ਗਾਇਕ ਨੂੰ ਪ੍ਰਫੁੱਲਿਤ ਕਰਨ ਬਦਲੇ ਕੀਤਾ ਗਿਆ ਸਨਮਾਨਿਤ
ਚੰਡੀਗੜ੍ਹ, 25 ਅਪ੍ਰੈਲ: ਕੰਵਰ ਗਰੇਵਾਲ ਦਾ ਨਾਮ ਸੁਣਦੇ ਹੀ ਤੁਹਾਡੇ ਮਨ ‘ਚ ਇੱਕੋ ਚੀਜ਼ ਸਾਹਮਣੇ ਆਉਂਦੀ ਹੈ ਤੇ ਉਹ ਹੈ ‘ਸੂਫੀ ਤੇ ਸੁਥਰੀ ਗਾਇਕੀ’ ਉਹਨਾਂ ਨੇ ਫੋਕੀ ਸ਼ੌਹਰਤ ਖੱਟਣ ਤੇ ਧੜਾਧੜ ਗਾਣੇ ਕੱਢਣ ਦੀ ਬਜਾਏ ਹਮੇਸ਼ਾ ਆਪਣੇ ਗੀਤਾਂ ਦੇ ਸ਼ਬਦਾਂ ਦੀ ਚੋਣ ਕਰਨ ਨੂੰਵੱਧ ਮਹੱਤਤਾ ਦਿੱਤੀ ਹੈ। ਇਹੀ ਵਜ੍ਹਾ ਹੈ ਕਿ ਉਹਨਾਂ ਤੇ ਉਹਨਾਂ ਦੀ ਗਾਇਕੀ ਨੂੰ ਨਾ ਸਿਰਫ਼ ਪੰਜਾਬ ਸਗੋਂ ਪੰਜਾਬ ਤੋਂ ਬਾਹਰ ਦੇਸ਼ਾਂ-ਵਿਦੇਸ਼ਾਂ ਤੋਂ ਬਾਹਰ ਵੀ ਸਲਾਹਿਆ ਜਾਂਦਾ ਹੈ। ਉਹਨਾਂ ਨੇ ਆਪਣੀ ਸੂਫ਼ੀ ਗਾਇਕੀ ਨਾਲ ਜਿੱਥੇ ਪੰਜਾਬ ਦੇ ਲੋਕਾਂ ਦਾ ਦਿਲ ਜਿੱਤਿਆ ਉੱਥੇ ਹੀਪੰਜਾਬ ਤੋਂ ਬਾਹਰ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਦੇ ਦਿਲਾਂ ‘ਚ ਵੀ ਜਗ੍ਹਾ ਬਣਾਈ। ਇਨ੍ਹੀਂ ਦਿਨੀ ਕੰਵਰ ਗਰੇਵਾਲ ਕਨੇਡਾ ਵਿੱਚ ਆਪਣਾ ਸ਼ੋਅ ਕਰਨ ਗਏ ਹੋਏ ਹਨ ਜੋ ਕਿ ਲਿਓ ਐਂਟਰਟੇਨਮੈਂਟ ਵੱਲੋਂ ਕਰਵਾਇਆ ਜਾ ਰਿਹਾ ਹੈ ਤੇ ਉਹਨਾਂ ਦੇ ਹਰ ਸ਼ੋਅ ਨੂੰ ਉੱਥੇ ਦਰਸ਼ਕਾਂ ਦਾਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਪੰਜਾਬੀ ਭਾਸ਼ਾ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਉਣ ਤੇ ਸੂਫ਼ੀ ਗਾਇਕੀ ਦਾ ਮਿਆਰ ਉੱਚਾ ਚੁੱਕਣ ਦੇ ਬਦਲੇ ਉਹਨਾਂ ਨੂੰ ਕਨੇਡਾ ਦੇ ਬ੍ਰਿਟਿਸ਼ ਕੋਲੰਬੀਆ ਦੀ ਸੰਸਦ ਵੱਲੋਂ ਸਨਮਾਨਿਤ ਕੀਤਾ ਗਿਆ। ਉਹਨਾਂ ਨੂੰ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਸਿਟੀ ਆਫ਼ ਵਿਕਟੋਰੀਆਦੇ ਵਿਧਾਨ ਸਭਾ ਅਸੈਂਬਲੀ ਵਿੱਚ ਬੀਤੇ ਦਿਨੀਂ ਕਨੇਡਾ ਦੇ ਸਰੀ ਦੇ ਫਲੀਟਵੁੱਡ ਸ਼ਹਿਰ ਤੋਂ ਵਿਧਾਇਕ ਜਗਰੂਪ ਬਰਾੜ ਤੇ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਮੁਖੀ ਜੋਨ ਹਾਰਗੇਨ ਵੱਲੋਂ ਸਨਮਾਨਿਤ ਕੀਤਾ ਗਿਆ।
ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਤੋਂ ਸੰਗੀਤ ਵਿੱਚ ਪੋਸਟਗਰੈਜੂਏਸ਼ਨ ਕਰਨ ਮਗਰੋਂ ਕੰਵਰ ਗਰੇਵਾਲ 2013 ਵਿੱਚ ‘ਅੱਖਾਂ’ ਐਲਬਮ ਨਾਲ ਲੋਕਾਂ ਸੰਗੀਤ ਜਗਤ ਵਿੱਚ ਆਪਣਾ ਪੈਰ ਧਰਿਆ। ਉਸ ਤੋਂ ਬਾਅਦ ‘ਜੋਗੀਨਾਥ’, ‘ਨਾ ਜਾਈਂ ਮਸਤਾਂ ਦੇ ਵਿਹੜੇ’, ‘ਸਾਈਆਂ ਦੀਕੰਜਰੀ’, ‘ਤੂੰਬਾ’, ‘ਛੱਲਾ’ ਤੇ ਹੋਰ ਕਈ ਗੀਤ ਦਰਸ਼ਕਾਂ ਦੀ ਝੋਲੀ ਪਾਏ। ਸਾਲ 2016 ਵਿੱਚ ਅਰਦਾਸ ਫ਼ਿਲਮ ਵਿੱਚ ‘ਫਕੀਰਾ’ ਗਾਣੇ ਨਾਲ ਦਰਸ਼ਕਾਂ ਨੂੰ ਕੀਲਿਆ, ਉਹਨਾਂ ਵੱਲੋਂ ਐਮ.ਐਚ.1 ‘ਤੇ ਡੋਮੀਨੋਜ਼ ਸਟੂਡੀਓ ‘ਚ ਵੀ ਸੂਫ਼ੀ ਗਾਇਕੀ ਨਾਲ ਆਪਣੀ ਅਲੱਗ ਪਹਿਚਾਣਬਣਾਈ।