
ਫਿਲਮ ਜਗਤ ਵਿੱਚ ਕਿਸੇ ਦੀ ਕੋਈ ਸਿਫਾਰਿਸ਼ ਨਹੀਂ ਚਲਦੀ ਇਥੇ ਸਭ ਨੂੰ ਆਪਣੇ ਆਪ ਨੂੰ ਸਾਬਿਤ ਕਰਨਾ ਪੈਂਦਾ ਹੈ| ਜਿਵੇਂ ਗੱਲ ਕਰੀਏ ਇਸ ਸਾਲ ਬਿੰਨੂ ਢਿੱਲੋਂ ਦੀ ਰਿਲੀਜ਼ ਹੋਈ ਪਹਿਲੀ ਫਿਲਮ “ਕਾਲਾ ਸ਼ਾਹ ਕਾਲਾ” ਦੀ| ਫਿਲਮ ਦੇ ਡਾਇਰੈਕਟਰ ਅਮਰਜੀਤ ਸਿੰਘ ਨੇ ਨਿਰਦੇਸ਼ਨ ਪੱਖ ਤੋਂ ਆਪਣਾ ਲੋਹਾ ਮਨਵਾਇਆ| ਹੁਣ ਫੇਰ ਅਮਰਜੀਤ ਸਿੰਘ ਬਿੰਨੂ ਢਿੱਲੋਂ ਅਤੇ ਸਰਗੁਣ ਮਹਿਤਾ ਨਾਲ ਇਸ ਸਾਲ ਇੱਕ ਫਿਲਮ ਲੈ ਕੇ ਆ ਰਹੇ ਹਨ| ਫਿਲਮ ਦਾ ਨਾਮ ਹਲੇ ਤੱਕ ਤਾਂ ਦਸਿਆ ਨਹੀਂ ਗਿਆ ਪਰ ਫਿਲਮ ਦੀ ਰਿਲੀਜ਼ ਦੀ ਤਰੀਕ ਜ਼ਰੂਰ ਸਾਂਝੀ ਕੀਤੀ ਗਈ ਹੈ| ਫਿਲਮ ਨੂੰ 18 ਅਕਤੂਬਰ 2019 ਨੂੰ ਰਿਲੀਜ਼ ਕੀਤਾ ਜਾਵੇਗਾ| ਫਿਲਮ ਬਿੰਨੂ ਢਿੱਲੋਂ ਪ੍ਰੋਡਕ੍ਸ਼ਨ੍ਸ ਅਤੇ ਡ੍ਰੀਮਯਾਤਾ ਏੰਟਰਟੇਨਮੇੰਟ ਪ੍ਰਾਈਵੇਟ ਲਿਮਿਟਡ ਦੇ ਬੈਨਰ ਹੇਠ ਬਣਾਈ ਜਾਵੇਗੀ|
ਉਮੀਦ ਕਰਦੇ ਹਾਂ ਜਿਸ ਤਰਾਂ ਕਾਲਾ ਸ਼ਾਹ ਕਾਲਾ ਫਿਲਮ ਨੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਸੀ ਓਸੇ ਤਰਾਂ ਇਹ ਫਿਲਮ ਵੀ ਇੱਕ ਮਿਸਾਲ ਕਾਇਮ ਕਰੇਗੀ ਅਤੇ ਪੰਜਾਬੀ ਫਿਲਮ ਜਗਤ ਨੂੰ ਇੱਕ ਚੰਗੀ ਫਿਲਮ ਅਤੇ ਚੰਗਾ ਨਿਰਦੇਸ਼ਕ ਮਿਲੇਗਾ|