ਅਫਸਰ ਇੱਕ ਅਜਿਹਾ ਸ਼ਬਦ ਹੈ ਜਿਸ ਵੀ ਕਿਸੇ ਨਾਲ ਜੁੜਦਾ ਹੈ ਉਸਦੀ ਛਾਤੀ ਮਾਣ ਨਾਲ ਦੂਣੀ ਹੋ ਜਾਂਦੀ ਹੈ। ਇਹ ਰੀਤ ਖਾਸ ਕਰਕੇ ਪੰਜਾਬੀਆਂ ਨਾਲ ਕਾਫ਼ੀ ਜੁੜੀ ਹੋਈ ਹੈ ਜਦੋਂ ਵੀ “ਅਫਸਰ” ਕਿਸੇ ਦੇ ਨਾਮ ਨਾਲ ਲੱਗਦਾ ਹੈ ਤਾਂ ਉਸਦੀ ਆਲੇ-ਦੁਆਲੇ ਦੇ ਚਾਰ ਘਰਾਂ ਵਿਚ ਲਗਾਤਾਰ ਚਾਰ ਦਿਨ ਚਰਚਾ ਹੁੰਦੀ ਹੈ।
ਪਾਲੀਵੁੱਡ ਵਿਚ ਇਕ ਹੋਰ ਫਿਲਮ “ਅਫਸਰ” ਆ ਰਹੀ ਜਿਸ ਵਿੱਚ ਮੁੱਖ ਭੂਮਿਕਾ ਗਾਇਕ ਤੇ ਅਦਾਕਾਰ ਤਰਸੇਮ ਜੱਸੜ ਅਤੇ ਗਾਇਕਾ ਨਿਮਰਤ ਖਹਿਰਾ ਨਿਭਾ ਰਹੇ ਹਨ। ਫਿਲਮ ਵਿਚ ਤਰਸੇਮ ਜੱਸੜ ਕਨਗੋ ਦੇ ਰੂਪ ਵਿਚ ਨਜ਼ਰ ਆਉਣਗੇ ਅਤੇ ਨਿਮਰਤ ਖਹਿਰਾ ਸਰਕਾਰੀ ਅਧਿਆਪਕ ਦਾ ਕਿਰਦਾਰ ਨਿਭਾਅ ਰਹੀ ਹੈ। ਫਿਲਮ ਵਿਚ ਕਾਮੇਡੀ ਕਿੰਗ ਕਰਮਜੀਤ ਅਨਮੋਲ ਤੇ ਬਹੁਤ ਹੀ ਸੁਲਝੇ ਹੋਏ ਅਦਾਕਾਰ ਗੁਰਪ੍ਰੀਤ ਘੁੱਗੀ ਆਪਣੀ ਅਦਾਕਾਰੀ ਰਾਹੀਂ ਬਰਾਬਰ ਦੀ ਟੱਕਰ ਦੇ ਰਹੈ ਹਨ ਅਤੇ ਇੱਕ ਹੋਰ ਅਦਾਕਾਰ ਪੁਖਰਾਜ ਭੱਲਾ ਵੀ ਅਪਣੀ ਅਦਾਕਾਰੀ ਦੇ ਜੌਹਰ ਦਿਖਾਉਣਗੇ।
ਇਹ ਫਿਲਮ ਪੰਜਾਬ ਦੇ ਸਾਧਾਰਨ ਪਰਿਵਾਰ ਦੀ ਅਸਲ ਤਸਵੀਰ ਪੇਸ਼ ਕਰਦੀ ਹੈ ਜਿਸ ਵਿਚ ਇੱਕ ਪੇਂਡੂ ਨੌਜਵਾਨ ਦੀ ਜਿੰਦਗੀ ਦਿਖਾਈ ਗਈ ਹੈ। ਪੰਜਾਬੀਆਂ ਵਿੱਚ ਚੱਲੀ ਆ ਰਹੀ ਰੀਤ ਅਨੁਸਾਰ ਜਦੋਂ ਮੁੰਡਾ ਅਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ ਤਾਂ ਪਰਿਵਾਰ ਨੂੰ ਉਸਦੇ ਵਿਆਹ ਦੀ ਕਾਹਲੀ ਹੋ ਜਾਂਦੀ ਹੈ ਇਹੋ ਫਿਲਮ ਵਿੱਚ ਬਿਆਨ ਕੀਤਾ ਗਿਆ ਹੈ ਤੇ ਇਹੀ ਪੰਜਾਬ ਦੀ ਅਸਲ ਤਸਵੀਰ ਹੈ।
ਪਾਲੀਵੁੱਡ ਨੂੰ ਦੋ ਸੁਪਰ ਹਿੱਟ ਫਿਲਮਾਂ (ਰੱਬ ਦਾ ਰੇਡੀਓ ਤੇ ਸਰਦਾਰ ਮੁਹੰਮਦ) ਤੋਂ ਬਾਅਦ ਇੱਕ ਵਾਰ ਫਿਰ ਆਪਣੀ ਅਫਸਰ ਫਿਲਮ ਲੈ ਕੇ ਆ ਰਹੇ ਹਨ।
ਇਸ ਫਿਲਮ ਵਿਚ ਪੰਜਾਬ ਦੀ ਮਸ਼ਹੂਰ ਗਾਇਕਾ ਨਿਮਰਤ ਖਹਿਰਾ ਨੇ ਅਦਾਕਾਰੀ ਵੱਲ ਅਪਣਾ ਪਹਿਲਾਂ ਕਦਮ ਪੁੱਟਿਆ ਹੈ ਹਾਲਾਂਕਿ ਉਨ੍ਹਾਂ ਨੇ ‘ਲਾਹੌਰੀਏ’ ਰਾਂਹੀ ਐਂਟਰੀ ਤਾਂ ਕਰ ਲਈ ਸੀ ਪਰ ਅਫਸਰ ਰਾਂਹੀ ਅਪਣੀ ਇੰਕ ਵਿਲੱਖਣ ਪਛਾਣ ਬਣਾਉਣਗੇ।
ਇਸ ਫਿਲਮ ਨੂੰ ਗੁਲਸ਼ਨ ਸਿੰਘ ਨੇ ਨਿਰਦੇਸ਼ਿਤ ਕੀਤਾ ਹੈ ਅਤੇ ਫਿਲਮ ਦੇ ਨਿਰਮਾਤਾ ਅਮੀਕ ਵਿਰਕ ਤੇ ਮਨਪ੍ਰੀਤ ਜੌਹਲ ਹਨ। ਫਿਲਮ ਦੀ ਸਟੋਰੀ ਤੇ ਸਕ੍ਰੀਨ-ਪਲੇਅ ਜੱਸ ਗਰੇਵਾਲ ਦੁਆਰਾ ਲਿਖਿਆ ਗਿਆ ਹੈ। ਇਹ ਫਿਲਮ ਨਦਰ ਫਿਲਮ ਤੇ ਵਿਹਲੀ ਜਨਤਾ ਦੇ ਬੈਨਰ ਹੇਠ 5 ਅਕਤੂਬਰ ਨੂੰ ਰਿਲੀਜ਼ ਹੋਵੇਗੀ।