Skip to main content

Punjabi Front – Latest Pollywood News

Movie Review

Ammy Virk & Tania Superhit Duo Featuring in “Baajre Da Sitta”

Ammy Virk & Tania Superhit Duo Featuring in “Baajre Da Sitta”
Ammy Virk is a popular artist and the audience loves Tania's pairing with Ammy Virk. In the movie "Sufna", their amazing chemistry can be seen This year he will be seen again in the movie "Baajre Da Sita" to be directed by "Jass Grewal". In this film, an attempt will be made to film a golden age of old Punjab on screen

ਬੀਤਿਆ ਸਾਲ 2020 ਫਿਲਮ ਜਗਤ ਵਾਸਤੇ ਕੁਝ ਖਾਸ ਨਹੀਂ ਰਿਹਾ ਪਰ ਨਵਾਂ ਚੜ੍ਹਿਆ ਸਾਲ 2021 ਇੱਕ ਉਮੀਦ ਦੀ ਕਿਰਨ ਬਣਕੇ ਆਇਆ ਹੈ| ਇਸ ਸਾਲ ਵਿੱਚ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਕਈ ਫ਼ਿਲਮੀ ਸਿਤਾਰੇ ਆਪਣੀਆਂ ਇੱਕ ਤੋਂ ਵੱਧ ਕੇ ਇੱਕ ਫ਼ਿਲਮਾਂ ਲੈਕੇ ਆਉਣ ਦੀ ਤਿਆਰੀ ਵਿੱਚ ਹਨ|
ਐਮੀ ਵਿਰਕ ਇੱਕ ਹਰਮਨ ਪਿਆਰੇ ਕਲਾਕਾਰ ਹਨ ਅਤੇ Ammy Virk ਦੇ ਨਾਲ ਤਾਨੀਆ ਦੀ ਜੋਡੀ ਨੂੰ ਦਰਸ਼ਕ ਬਹੁਤ ਪਸੰਦ ਕਰਦੇ ਹਨ| “ਸੁਫਨਾ” ਫਿਲਮ ਵਿੱਚ ਓਹਨਾ ਦੀ ਕਮਾਲ ਦੀ ਜੁਗਲਬੰਦੀ ਦੇਖਣ ਨੂੰ ਮਿਲਦੀ ਹੈ| ਇਸ ਸਾਲ ਉਹ ਫਿਰ ਨਜ਼ਰ ਆਉਣਗੇ “ਜੱਸ ਗਰੇਵਾਲ” ਵੱਲੋਂ ਨਿਰਦੇਸ਼ਿਤ ਕੀਤੀ ਜਾਣ ਵਾਲੀ ਫਿਲਮ “ਬਾਜਰੇ ਦਾ ਸਿੱਟਾ” ਦੇ ਵਿੱਚ| ਇਸ ਫਿਲਮ ਵਿੱਚ ਪੁਰਾਣੇ ਪੰਜਾਬ ਦਾ ਇੱਕ ਸੁਨਹਿਰੀ ਦੌਰ ਪਰਦੇ ਤੇ ਫ਼ਿਲਮਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ|

ਫਿਲਮ ਦੀਆਂ ਕੁਝ ਜਾਰੀ ਕੀਤੀਆਂ ਗਈਆਂ ਤਸਵੀਰਾਂ ਸਾਹਮਣੇ ਆਈਆਂ ਹਨ| ਇਹਨਾਂ ਤਸਵੀਰਾਂ ਵਿੱਚ Ammy Virk ਅਤੇ Tania ਨਿਰਦੇਸ਼ਕ ਜੱਸ ਗਰੇਵਾਲ ਨਾਲ ਦਿਖਾਈ ਦੇ ਰਹੇ| ਇਹ ਤਸਵੀਰਾਂ ਫਿਲਮ ਦੇ ਮਹੂਰਤ ਵੇਲੇ ਦੀਆਂ ਹਨ| ਫਿਲਮ ਨੂੰ ਸ਼੍ਰੀ ਨਰੋਤਮ ਜੀ ਫਿਲ੍ਮ੍ਸ, ਟਿਪਸ ਇੰਡਸਟਰੀਜ਼ ਅਤੇ ਐਮੀ ਵਿਰਕ ਪ੍ਰੋਡਕ੍ਸ਼ਨ੍ਸ ਦੇ ਬੈੱਨਰ ਹੇਠ ਬਣਾਇਆ ਜਾ ਰਿਹਾ ਹੈ|

Ammy Virk Jass Grewal ਦੀ ਲਿਖੀ ਫਿਲਮ ਬੰਬੂਕਟ ਵਿੱਚ ਪਹਿਲਾਂ ਵੀ ਕੰਮ ਕਰ ਚੁੱਕੇ ਹਨ ਅਤੇ ਇਸ ਵਾਰ ਇਹ ਦੇਖਣਾ ਹੋਵੇਗਾ ਕਿ ਇਸ ਵਾਰ ਉਹ ਕੀ ਕੁਝ ਨਵਾਂ ਲੈ ਕੇ ਆਉਂਦੇ ਹਨ| ਫਿਲਮ ਨੂੰ ਇਸੇ ਸਾਲ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ|

Share WhatsApp Facebook X