ਕਹਿੰਦੇ ਨੇ ਪੰਜਾਬੀ ਪੰਜਾਬ ਤੋਂ ਭਾਵੇਂ ਕਿੰਨਾ ਵੀ ਦੂਰ ਕਿਓਂ ਨਾ ਹੋ ਜਾਏ, ਪੰਜਾਬੀਅਤ ਉਸਦੇ ਦਿਲ ਚੋਂ ਨਹੀਂ ਨਿਕਲਦੀ| ਇਸੇ ਤਰਾਂ ਪੰਜਾਬੀ ਮੂਲ ਦੇ ਕੈਨੇਡਾ ਦੇ ਨਾਗਰਿਕ ਜਤਿੰਦਰ ਜੇ ਮਿਨਹਾਸ ਦੀ ਗੱਲ ਕਰਨ ਲੱਗੇ ਹਾਂ| ਪੰਜਾਬ ਤੋਂ ਦੂਰ ਰਹਿਣ ਦੇ ਬਾਵਜੂਦ ਵੀ ਓਹਨਾ ਦਾ ਦਿਲ ਹਮੇਸ਼ਾ ਪੰਜਾਬ ਲਈ ਧੜਕਦਾ ਰਹਿੰਦਾ ਹੈ| ਆਪਣੇ ਵਿਰਸੇ ਲਈ ਕੁਝ ਕਰ ਦਿਖਾਉਣ ਦੀ ਚਾਹ ਨੇ ਓਹਨਾ ਨੂੰ ਫ਼ਿਲਮਾਂ ਬਣਾਉਣ ਲਈ ਪ੍ਰੇਰਿਆ| ਇਹਨਾਂ ਫ਼ਿਲਮਾਂ ਦੇ ਮਾਧਿਅਮ ਨਾਲ ਉਹ ਪੰਜਾਬ ਦੇ ਓਹਨਾ ਮਹਾਨ ਅਣਗਿਣਤ ਯੋਧਿਆਂ, ਸੂਰਮਿਆਂ, ਜਰਨੈਲਾਂ ਨਾਲ ਪੂਰੀ ਦੁਨੀਆਂ ਨੂੰ ਜਾਣੂ ਕਰਾਉਣਾ ਚਾਹੁੰਦੇ ਹਨ ਜੋ ਇਤਿਹਾਸ ਦੀ ਧੂੜ ਥੱਲੇ ਦੱਬ ਕੇ ਰਹਿ ਗਏ ਹਨ|
ਇਸੇ ਕੜੀ ਦਾ ਪਹਿਲਾ ਹਿੱਸਾ ਉਹ ਲੈ ਕੇ ਆ ਰਹੇ ਹਨ ਇੱਕ ਉਚੇ ਪੱਧਰ ਦੀ ਫਿਲਮ Barefoot Warriors ਨਾਲ|
ਨਿਰਦੇਸ਼ਕ ਕਵੀ ਰਾਜ ਅਤੇ ਮਿਨਹਾਸ ਫਿਲ੍ਮ੍ਸ ਦੇ ਬੈਨਰ ਹੇਠ ਬਣੀ ਇਸ ਫਿਲਮ ਵਿਚ ਉਹ ਭਾਰਤ ਦੇ ਅਜਿਹੇ ਰੋਚਕ ਕਿਸੇ ਨੂੰ ਪੇਸ਼ ਕਰ ਰਹੇ ਹਨ ਜਦ 1948 ਵਿੱਚ ਭਾਰਤ ਦੀ ਫ਼ੁਟਬਾਲ ਟੀਮ ਨੇ ਇੰਗਲੈਂਡ ਵਿੱਚ ਨੰਗੇ ਪੈਰੀਂ ਫਰਾਂਸ ਦੇ ਵਿਰੁੱਧ ਖੇਡਿਆ| ਖਿਡਾਰੀਆਂ ਦੇ ਹੋਂਸਲੇ ਇਨੇ ਬੁਲੰਦ ਸਨ ਕੇ ਮੁਕਾਬਲਾ ਹਾਰਨ ਦੇ ਬਾਵਜੂਦ ਵੀ ਓਹਨਾ ਨੇ ਲੋਕਾਂ ਦੇ ਦਿਲ ਜਿੱਤ ਲਏ ਅਤੇ 1950 ਦੇ ਵਿਸ਼ਵ ਕੱਪ ਵਿੱਚ ਟੀਮ ਨੂੰ ਜਗਾਹ ਦੇ ਦਿੱਤੀ ਗਈ ਸੀ| ਇਹ ਇਤਿਹਾਸਿਕ ਪਲ ਲੋਕਾਂ ਦੇ ਧਿਆਨ ਵਿੱਚ ਇਸ ਫਿਲਮ ਰਾਹੀਂ ਪੇਸ਼ ਕੀਤਾ ਜਾਵੇਗਾ|
ਜਤਿੰਦਰ ਮਿਨਹਾਸ ਇੱਕ ਦੂਰ ਦ੍ਰਿਸ਼ਟੀ ਸੋਚ ਦੇ ਮਾਲਿਕ ਹਨ ਉਹ ਆਪਣੀ ਪੂੰਜੀ ਨੂੰ ਸਹੀ ਅਰਥਾਂ ਵਿੱਚ ਲਗਾਉਣਾ ਚਾਹੁੰਦੇ ਹਨ| ਤਾਂ ਕਿ ਪੰਜਾਬ ਦੇ ਇਤਿਹਾਸ ਬਾਰੇ ਪੂਰੀ ਦੁਨੀਆ ਨੂੰ ਇਸਦੀ ਮਹਾਨਤਾ ਬਾਰੇ ਦਸਿਆ ਜਾ ਸਕੇ| ਓਹਨਾ ਨੇ ਦੇ ਇਸ ਉਪਰਾਲੇ ਵਿੱਚ ਕਈ ਉੱਘੀਆਂ ਹਸਤੀਆਂ ਸਾਥ ਦੇ ਰਹੀਆਂ ਹਨ| ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ ਪੀ ਸਿੰਘ ਨੇ ਓਹਨਾ ਨੂੰ ਬਾਬਾ ਬੰਦਾ ਸਿੰਘ ਬਹਾਦਰ, ਹਰਿ ਸਿੰਘ ਨਲੂਆ ਆਦਿ ਯੋਧਿਆਂ ਤੇ ਫ਼ਿਲਮਾਂ ਬਣਾਉਣ ਦੀ ਪੇਸ਼ਕਸ਼ ਕੀਤੀ| ਤਖਤ ਸ਼੍ਰੀ ਅਨੰਦਪੁਰ ਸਾਹਿਬ ਵਿਚ ਵੀ ਓਹਨਾ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ|
ਅਸੀਂ ਉਮੀਦ ਕਰਦੇ ਹਾਂ ਕਿ ਜਤਿੰਦਰ ਮਿਨਹਾਸ ਦੀ ਨਰੋਈ ਸੋਚ ਸਦਕਾ ਅਸੀਂ ਚੰਗੇ ਪੱਧਰ ਦੀਆਂ ਫ਼ਿਲਮਾਂ ਦੇਖਾਂਗੇ|