Skip to main content

Punjabi Front – Latest Pollywood News

Movie Review

Ammy Virk & Wamiqa Gabbi Upcoming Punjabi Movie “Hun Ni Mudde Yaar”

Ammy Virk & Wamiqa Gabbi Upcoming Punjabi Movie “Hun Ni Mudde Yaar”
Hun Ni Mudde Yaar Upcoming Punjabi Movie Feat. Ammy Virk

Ammy Virk ਨੇ ਪੰਜਾਬੀ ਫਿਲਮ ਜਗਤ ਵਿੱਚ ਇੱਕ ਇਹੋ ਜਿਹਾ ਮੁਕਾਮ ਹਾਸਿਲ ਕਰ ਲਿਆ ਹੈ ਕਿ ਹਰ ਉਮਰ ਵਰਗ ਦਾ ਦਰਸ਼ਕ ਉਸਦੇ ਗੀਤ ਅਤੇ ਫ਼ਿਲਮਾਂ ਨੂੰ ਬਹੁਤ ਪਸੰਦ ਕਰਦਾ ਹੈ| ਲੋਕਡਾਊਨ ਕਾਰਨ ਇੱਕ ਲੰਮੇ ਅਰਸੇ ਤੋਂ ਫ਼ਿਲਮਾਂ ਨਾਲ ਜੁੜੀ ਕੋਈ ਖਾਸ ਖਬਰ ਸਾਹਮਣੇ ਨਹੀਂ ਆਈ ਪਰ ਹੁਣ 2021 ਨਵੇਂ ਸਾਲ ਦੌਰਾਨ ਐਮੀ ਵਿਰਕ ਆਪਣੇ ਦਰਸ਼ਕਾਂ ਲਈ ਕੁਝ ਖਾਸ ਲੈ ਕੇ ਆ ਰਹੇ ਹਨ| ਗੱਲ ਕਰਨ ਜਾ ਰਹੇ ਹਾਂ Ammy Virk ਦੀ ਆਉਣ ਵਾਲਿਆਂ ਫ਼ਿਲਮਾਂ ਦੀ ਜਿਹਨਾਂ ਵਿੱਚ ਮੁੱਖ ਹਨ “ਬਾਜਰੇ ਦਾ ਸਿੱਟਾ”, “ਕਿਸਮਤ 2” “ਹੁਣ ਨੀ ਮੁੜਦੇ ਯਾਰ” ਆਦਿ|
ਫਿਲਮ “ਹੁਣ ਨੀ ਮੁੜਦੇ ਯਾਰ” ਨੂੰ ਨਿਰਦੇਸ਼ਿਤ ਕਰਣਗੇ Rakesh Dhawan| ਨਿਰਦੇਸ਼ਕ Rakesh Dhawan ਨੇ ਆਪਣੇ ਵੱਖਰੇ ਵਿਸ਼ਾ ਵਸਤੂ ਉੱਤੇ ਫ਼ਿਲਮਾਂ ਬਣਾਕੇ ਇੱਕ ਵੱਖਰੀ ਥਾਂ ਬਣਾਈ ਹੈ| ਇਸ ਵਾਰ ਫਿਰ ਉਹ ਕੁਝ ਨਵਾਂ ਲੈਕੇ ਆ ਰਹੇ ਹਨ| Ammy Virk ਅਤੇ Wamiqa Gabbi ਦੀ ਜੋੜੀ ਅਤੇ ਨਾਲ ਹੋਣਗੇ ਲਹਿੰਦੇ ਪੰਜਾਬ ਦੇ ਚਿਰ ਪਰਿਚਿਤ ਕਿਰਦਾਰ|
ਫਿਲਮ ਦੇ ਜਾਰੀ ਕੀਤੇ ਪੋਸਟਰ ਵਿੱਚ ਫਿਲਮ ਦਾ ਨਾਂ, ਫ਼ਿਲਮੀ ਸਿਤਾਰੇ ਅਤੇ ਫਿਲਮ ਨੂੰ ਰਿਲੀਜ਼ ਕਰਨ ਦਾ ਸਾਲ ਸ਼ਾਮਿਲ ਕੀਤਾ ਗਿਆ ਹੈ| ਫਿਲਮ ਨੂੰ ਇਸੇ ਸਾਲ ਦੁਨੀਆ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ| ਹੁਣ ਤੱਕ ਦਰਸ਼ਕਾਂ ਨੇ ਐਮੀ ਵਿਰਕ ਦੀਆਂ ਫ਼ਿਲਮਾਂ ਅਤੇ Rakesh Dhawan ਦੀਆਂ ਲਿਖੀਆਂ ਫ਼ਿਲਮਾਂ ਨੂੰ ਬਹੁਤ ਸਰਾਹਿਆ ਹੈ| ਇਸ ਫਿਲਮ ਤੋਂ ਵੀ ਖ਼ਾਸੀ ਉਮੀਦ ਕੀਤੀ ਜਾ ਸਕਦੀ ਹੈ|

Share WhatsApp Facebook X