ਅੱਜ ਦੇ ਫ਼ਿਲਮੀ ਰੀਵਿਊ ਵਿੱਚ ਗੱਲ ਕਰਨ ਜਾ ਰਹੇ ਹਾਂ ਫਿਲਮ “ਲਾਈਏ ਜੇ ਯਾਰੀਆਂ” ਦੀ| ਫਿਲਮ ਦੀ ਖਾਸੀਅਤ ਦੀ ਗੱਲ ਕਰੀਏ ਤਾਂ ਫਿਲਮ ਆਪਣੇ ਆਪ ਵਿੱਚ ਬਹੁਤ ਖਾਸ ਹੈ| ਸਭ ਤੋਂ ਪਹਿਲਾਂ ਇਹ ਰਿਲੀਜ਼ ਬੁੱਧਵਾਰ ਨੂੰ ਹੋਈ ਹੈ| ਫਿਲਮ ਸ਼ੁਕਰਵਾਰ ਜਾਂ ਵੀਰਵਾਰ ਰਿਲੀਜ਼ ਹੁੰਦੇ ਸੁਣਿਆ ਹੋਏਗਾ| ਖੈਰ ਅੱਗੇ ਵਧਦੇ ਹਾਂ, ਫਿਲਮ ਦਾ ਟ੍ਰੇਲਰ ਆਮ ਫ਼ਿਲਮਾਂ ਨਾਲੋਂ ਕੀਤੇ ਵੱਖਰੇ ਤਰਾਂ ਦਾ ਸੀ| ਇਹ ਵੈਸੇ ਰਿਦਮ ਬੋਈਜ਼ ਟੀਮ ਦੀ ਖਾਸੀਅਤ ਹੀ ਹੈ ਕਿ ਹਰ ਵਾਰ ਪਰਦੇ ਤੇ ਕੁਝ ਨਵਾਂ ਲੈ ਕੇ ਆਉਂਦੇ ਹਨ ਅਤੇ ਸਫਲ ਰਹਿੰਦੇ ਹਨ| ਇੱਕ ਵਾਰ ਰਿਦਮ ਬੋਈਜ਼ ਨੇ ਜਿਸ ਮੁੱਦੇ ਨੂੰ ਚੁੱਕ ਲਿਆ ਮੁੜ ਕੇ ਉਸ ਵੱਲ ਮੁੜ ਕੇ ਨਹੀਂ ਗਏ| ਇਸ ਵਾਰ ਜਿੱਥੇ ਪੰਜਾਬ ਵਿੱਚ ਪੁਰਾਣੇ ਪੰਜਾਬ, ਵਿਆਹ ਅਤੇ ਗੁੰਡਾਗਰਦੀ ਤੇ ਅਧਾਰਿਤ ਫ਼ਿਲਮਾਂ ਦਾ ਬੋਲ ਬਾਲਾ ਹੈ ਉੱਥੇ ਹੀ ਇਹ ਟੀਮ ਹਾਜ਼ਿਰ ਹੈ ਇੱਕ ਬਿਲਕੁਲ ਨਵੇਂ ਵਿਸ਼ੇ ਨਾਲ|
ਕਹਾਣੀ: ਫਿਲਮ ਦੀ ਕਹਾਣੀ ਸ਼ੁਰੂ ਹੁੰਦੀ ਹੈ ਹਰੀਸ਼ ਵਰਮਾ (ਸੁੱਖ) ਨਾਲ ਜਿਸਨੂੰ ਕੈਨੇਡਾ ਦੀ ਕੰਪਨੀ ਵਿੱਚ ਮੈਨੇਜਰ ਦੀ ਜੋਬ ਮਿਲਦੀ ਹੈ|ਕੰਪਨੀ ਦੀ ਮਾਲੀ ਹਾਲਤ ਖ਼ਰਾਬ ਹੋ ਰਹੀ ਹੁੰਦੀ ਹੈ ਅਤੇ ਕੰਪਨੀ ਦੇ ਹਾਲਾਤਾਂ ਨੂੰ ਸੁਧਾਰਨ ਲਈ ਸੁੱਖ ਦੇ ਸੁਝਾਏ ਰਾਹ ਬਹੁਤ ਕੰਮ ਆਉਂਦੇ ਹਨ| ਰੂਪੀ ਗਿੱਲ ਕੰਪਨੀ ਦੀ ਮਾਲਕਣ ਹੈ ਅਤੇ ਆਪਣੇ ਰੋਲ ਵਿੱਚ ਉਹ ਪੂਰੀ ਜੱਚਦੀ ਹੈ|ਅਮਰਿੰਦਰ ਗਿੱਲ ਨਾਲ ਉਸਨੂੰ ਇਸ ਗੱਲ ਤੇ ਗਿਲਾ ਸ਼ਿਕਵਾ ਹੁੰਦਾ ਹੈ ਕਿ ਉਸਦੇ ਬਾਪ ਨੇ ਰੂਪੀ ਗਿੱਲ ਦੇ ਪਿਓ ਨਾਲ ਧੋਖਾ ਕਰਕੇ ਓਹਨਾ ਦਾ ਸਾਰਾ ਕੰਮ ਆਪਣੇ ਹੱਥਾਂ ਵਿੱਚ ਲੈ ਲਿਆ ਹੁੰਦਾ ਹੈ|ਰੁਬੀਨਾ ਬਾਜਵਾ ਇੱਕ ਬੈਂਕ ਵਿਚ ਕੰਮ ਕਰਦੇ ਦਿਖਾਈ ਦਿੰਦੇ ਹਨ ਅਤੇ ਕੰਪਨੀ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ ਬੈਂਕ ਤੋਂ ਕਰਜ਼ਾ ਦਵਾਉਣ ਵਿਚ ਮਦਦ ਕਰਦੇ ਹਨ|ਫਿਲਮ ਦੇ ਹਰ ਸੀਨ ਉੱਤੇ ਬਹੁਤ ਬਾਰੀਕੀ ਨਾਲ ਕੰਮ ਕੀਤਾ ਗਿਆ ਹੈ| ਫਿਲਮ ਦੇ ਅੱਗੇ ਵਧਦੇ ਹੋਏ ਜੋ ਮੋੜ ਗੇੜ ਆਉਂਦੇ ਹਨ ਉਹ ਵਾਕਈ ਕਬੀਲੇ ਤਾਰੀਫ ਹਨ|ਫਿਲਮ ਵਿੱਚ ਚਰਚਿਤ ਗਾਇਕ ਸੱਜਣ ਅਦੀਬ ਵੀ ਇੱਕ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ|ਅੰਬਰਦੀਪ ਸਿੰਘ ਅਤੇ ਪ੍ਰਕਾਸ਼ ਗਾਧੂ ਵੀ ਹਾਸਾ ਮਖੌਲ ਕਰਦੇ ਨਜ਼ਰ ਆਏ|
ਫਿਲਮ ਦੇ ਗਾਣੇ ਵੈਸੇ ਵੀ ਲੋਕਾਂ ਵਿੱਚ ਕਾਫੀ ਮਸ਼ਹੂਰ ਹੋ ਚੁੱਕੇ ਹਨ|”ਦਰਸ਼ਨ ਮਹਿੰਗੇ” ਇੱਕ ਬਹੁਤ ਵਧੀਆ ਗੀਤ ਸੀ|ਫੇਰ ਆਹ ਕਿ ਹੋਇਆ,ਆਕੜ ਆਦਿ ਗੀਤ ਬਹੁਤ ਪਸੰਦ ਕੀਤੇ ਗਏ| ਫਿਲਮ ਵਿੱਚ ਪੰਜਾਬ ਦੇ ਕਈ ਨਾਮੀ ਕਲਾਕਾਰਾਂ ਦੀ ਸ਼ਿਰਕਤ ਲਈ ਗਈ ਹੈ ਜਿਵੇਂ ਰਣਜੀਤ ਬਾਵਾ, ਸ਼ਿਪਰਾ ਗੋਇਲ,ਬੰਟੀ ਬੈਂਸ|
ਫਿਲਮ ਨੂੰ ਚੰਗਾ ਟਰੀਟਮੈਂਟ ਦੇਣ ਵਿੱਚ ਸਭ ਤੋਂ ਵੱਡਾ ਹੱਥ ਸੀ ਫਿਲਮ ਦੇ ਨਿਰਦੇਸ਼ਕ ਸੁੱਖ ਸੰਘੇੜਾ ਦਾ| ਆਪਣੇ ਗਾਣਿਆਂ ਦੀ ਵੀਡੀਓ ਤੋਂ ਚਰਚਾ ਵਿੱਚ ਆਏ ਸੁੱਖ ਸੰਘੇੜਾ ਨੇ ਬਹੁਤ ਚੰਗੇ ਪੱਧਰ ਦੀ ਪੇਸ਼ਕਾਰੀ ਦਿੱਤੀ ਹੈ| ਸੁੱਖ ਆਪ ਵੀ ਫਿਲਮ ਦੇ ਗੀਤ “ਆਕੜ”ਵਿੱਚ ਨਜ਼ਰ ਆਏ|
ਕੁਲ ਮਿਲਾ ਕੇ ਰਿਦਮ ਬੋਈਜ਼ ਟੀਮ ਇੱਕ ਵਾਰ ਫੇਰ ਕਾਮਯਾਬ ਹੋਈ ਇੱਕ ਚੰਗੀ ਪਰਿਵਾਰਿਕ ਫਿਲਮ ਨਾਲ ਆਪਣੀ ਹਾਜ਼ਰੀ ਲਾ ਕੇ| ਇਸ ਫਿਲਮ ਤੋਂ ਇਹ ਪੱਕਾ ਮਾਰਕਾ ਸੈੱਟ ਹੋ ਜਾਵੇਗਾ ਕਿ ਰਿਦਮ ਬੋਈਜ਼ ਸਿਰਫ ਚੰਗੇ ਪ੍ਰੋਜੈਕਟ ਤੇ ਕੰਮ ਕਰਦੀ ਹੈ ਅਤੇ ਉਸਨੂੰ ਵੀ ਪੰਜਾਬੀ ਜਨਤਾ ਤੇ ਪੂਰਾ ਭਰੋਸਾ ਹੈ ਤਾਂ ਹੀ ਓਹਨਾ ਨੇ ਹੌਂਸਲਾ ਕੀਤਾ ਸਲਮਾਨ ਖਾਨ ਦੀ ਫਿਲਮ “ਭਾਰਤ” ਦੇ ਨਾਲ ਫਿਲਮ ਨੂੰ ਰਿਲੀਜ਼ ਕਰਨ ਦਾ| ਓਹਨਾ ਦੇ ਇਹ ਫੈਸਲੇ ਨੇ ਹੋਰ ਨਿਰਮਾਤਾਵਾਂ ਵਾਸਤੇ ਇੱਕ ਮਿਸਾਲ ਕਾਇਮ ਕੀਤੀ ਹੈ ਕਿ ਜੇ ਤੁਹਾਡੇ ਵਿਸ਼ੇ ਵਿੱਚ ਦਮ ਹੈ ਤਾਂ ਫਿਲਮ ਨੂੰ ਕਿਸੇ ਵੀ ਦਿਨ ਰਿਲੀਜ਼ ਕੀਤਾ ਜਾ ਸਕਦਾ ਹੈ ਅਤੇ ਲੋਕੀ ਵੀ ਤੁਹਾਨੂੰ ਉਤਸਾਹਿਤ ਕਰਦੇ ਹਨ|
Punjabi Front Ratings 4/5