

ਫ਼ਿਲਮ ਨਿਰਦੇਸ਼ਕ ਮਨਭਾਵਨ ਸਿੰਘ ਵੱਲੋਂ ਨਿਰਦੇਸ਼ਕ ਕੀਤੀ ਜਾ ਰਹੀ ਪੰਜਾਬੀ ਫ਼ਿਲਮ “ਪਰਿੰਦੇ” ਦੀ ਸ਼ੂਟਿੰਗ ਅੱਜ ਤੋ ਸ਼ੁਰੂ ਹੋ ਗਈ ਹੈ। ਯੁਵਰਾਜ ਹੰਸ-ਮਾਨਸੀ ਸ਼ਰਮਾ ਦੀ ਰੀਅਲ ਜੋੜੀ ਪਹਿਲੀ ਵਾਰ ਰੀਲ ਵਿੱਚ ਵੀ ਨਜਰ ਆਵੇਗੀ। ਹਰਸਿਮਰਨ, ਸਪਨਾ ਬੱਸੀ, ਗੁਰਲੀਨ ਚੋਪੜਾ, ਅਨੀਤਾ ਸ਼ਬਦੀਸ਼, ਨਵਨੀਤ ਨਿਸ਼ਾਨ, ਹੌਬੀ ਧਾਲੀਵਾਲ, ਅਮਨ ਕੌਤਿਸ਼, ਮਲਕੀਤ ਰੌਣੀ, ਗੁਰਪ੍ਰੀਤ ਕੌਰ ਭੰਗੂ, ਅਤੇ ਨਵਦੀਪ ਕਲੇਰ ਸਮੇਤ ਕਈ ਹੋਰ ਚਿਹਰੇ ਫ਼ਿਲਮ ਚ ਨਜ਼ਰ ਆਉਣਗੇ। “ਅਜਬ ਪ੍ਰੋਡਕਸ਼ਨ” ਦੇ ਬੈਨਰ ਹੇਠ ਬਣ ਰਹੀ ਨਿਰਮਾਤਾ ਬੌਬੀ ਸੱਚਦੇਵਾ ਦੀ ਇਹ ਫ਼ਿਲਮ ਵਿਦਿਆਰਥੀ ਜੀਵਨ ਤੇ ਨੌਜਵਾਨਾਂ ਨਾਲ ਸੰਬੰਧਿਤ ਫ਼ਿਲਮ ਹੈ। ਸੁਮੱਚੀ ਟੀਮ ਨੂੰ ਸ਼ੁਭ ਕਾਮਨਾਵਾਂ|
#Parindey #YuvrajHans #MansiSharma #AjabProductions #ManbhavanSingh #NidhiSingh #HobbyDhaliwal #AmanKotish #PunjabiFront