ਗੱਲਾਂ ਹੋ ਰਹੀਆਂ ਥਾਂ ਥਾਂ
ਕਿਉਂਕਿ ਆ ਗਿਆ ਹੈ ਨਾਢੂ ਖਾਨ
ਨਾਢੂ ਖਾਨ ਫਿਲਮ ਦੀ ਪ੍ਰੋਮੋਸ਼ਨ ਕਰਦੇ ਹੀ ਦਰਸ਼ਕਾਂ ਦੇ ਮਨਾਂ ਚ ਨਾਢੂ ਖਾਨ ਦੀ ਇੱਕ ਛਵੀ ਬਣ ਚੁੱਕੀ ਸੀ| ਹਰ ਕੋਈ ਨਾਢੂ ਖਾਨ ਬਾਰੇ ਜਾਨਣਾ ਚਾਹੁੰਦਾ ਸੀ ਤੇ ਹੁਣ ਜਦ ਫਿਲਮ ਰਿਲੀਜ਼ ਹੋ ਚੁੱਕੀ ਹੈ ਤਾਂ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਵੀ ਫਿਲਮ ਨੂੰ ਮਿਲ ਰਿਹਾ ਹੈ| ਫਿਲਮ ਦਾ ਹਰ ਕਿਰਦਾਰ ਆਪਣੇ ਰੋਲ ਵਿੱਚ ਬਖੂਬੀ ਜੱਚ ਰਿਹਾ ਹੈ|
ਹਰੀਸ਼ ਵਰਮਾ ਨੇ ਆਪਣੀ ਅਦਾਕਾਰੀ ਦੇ ਸਿਰ ਤੇ ਆਪਣਾ ਇੱਕ ਦਰਸ਼ਕ ਵਰਗ ਬਣਾਇਆ ਹੈ ਅਤੇ ਨਾਢੂ ਖਾਨ ਦਾ ਕਿਰਦਾਰ ਨਿਭਾਉਣ ਲਈ ਉਹ ਇੱਕ ਚੰਗੀ ਪਸੰਦ ਸੀ|
ਵਾਮੀਕਾ ਗੱਬੀ ਇੱਕ ਚੁਲਬੁਲੀ ਕੁੜੀ ਹੈ ਅਤੇ ਆਪਣੇ ਕਿਰਦਾਰ ਵਿੱਚ ਉਹ ਬਹੁਤ ਜੱਚਦੀ ਹੈ|
ਨਿਰਦੇਸ਼ਕ ਇਮਰਾਨ ਸ਼ੇਖ ਦੀ ਫਿਲਮ ਦੀ ਕਹਾਣੀ ਤੇ ਚੰਗੀ ਪਕੜ ਹੈ ਓਹਨਾ ਨੇ ਫਿਲਮ ਦੇ ਕਲਾਕਾਰਾਂ ਦੇ ਕਿਰਦਾਰਾਂ ਦਾ ਚੰਗਾ ਇਸਤੇਮਾਲ ਕੀਤਾ ਹੈ| ਗੱਲ ਕਰੀਏ ਬੀ.ਐਨ. ਸ਼ਰਮਾ ਦੀ. ਹੌਬੀ ਧਾਲੀਵਾਲ ਦੀ, ਰੁਪਿੰਦਰ ਰੂਪੀ, ਬਨਿੰਦਰਜੀਤ ਬਨੀ, ਮਲਕੀਤ ਰੌਣੀ, ਗੁਰਪ੍ਰੀਤ ਭੰਗੂ, ਹਰਿੰਦਰ ਭੁੱਲਰ, ਗੁਰਚੇਤ ਚਿਤਰਕਾਰ, ਪ੍ਰਕਾਸ਼ ਗਾਧੂ, ਮਹਾਬੀਰ ਭੁੱਲਰ, ਰਾਜ ਧਾਲੀਵਾਲ ਆਦਿ ਕਲਾਕਾਰਾਂ ਨੇ ਸਾਰੀ ਫਿਲਮ ਵਿੱਚ ਸਮਾਂ ਬੰਨ ਕੇ ਰੱਖਿਆ ਹੈ|
ਫਿਲਮ ਦਾ ਗੀਤ ਸੰਗੀਤ ਵੈਸੇ ਹੀ ਦਰਸ਼ਕਾਂ ਵਿਚ ਕਾਫੀ ਚਰਚਿਤ ਹੋ ਗਿਆ ਸੀ| ਸਾਰੇ ਗੀਤ ਫਿਲਮ ਦੇ ਕਾਫੀ ਪਸੰਦ ਕੀਤੇ ਗਏ| ਪਹਿਲਾ ਗੀਤ “ਮੁਲਤਾਨ” ਮੰਨਤ ਨੂਰ ਦੀ ਆਵਾਜ਼ ਵਿੱਚ ਬਹੁਤ ਪਸੰਦ ਕੀਤਾ ਗਿਆ| ਗੁਰਨਾਮ ਭੁੱਲਰ ਦਾ ਗਾਇਆ ਗੀਤ “ਸ਼ਰਬਤੀ ਅੱਖੀਆਂ” ਅਤੇ ਨਿੰਜਾ ਅਤੇ ਗੁਰਲੇਜ਼ ਅਖਤਰ ਦਾ ਗਿਆ ਗੀਤ ਗੱਭਰੂ ਭੰਗੜੇ ਦੀ ਸ਼ਾਨ ਬਣੇ| ਦਿਲ ਦੀਆਂ ਗੱਲਾਂ ਗੀਤ ਸੋਹਣਾ ਗੀਤ ਸੀ|
ਫਿਲਮ ਦੇ ਨਿਰਮਾਤਾਵਾਂ ਦੀ ਇਹ ਪਹਿਲੀ ਫਿਲਮ ਸੀ| ਪਰ ਓਹਨਾ ਦੀ ਸੂਝ ਬੂਝ ਕੰਮ ਆਈ ਅਤੇ ਉਹ ਇੱਕ ਚੰਗੀ ਫਿਲਮ ਬਣਾਉਣ ਵਿਚ ਸਫਲ ਹੋਏ| ਜੋ ਟੀਚਾ ਮਿੱਥ ਕੇ ਓਹਨਾ ਨੇ ਫਿਲਮ ਦੀ ਸ਼ੁਰੂਆਤ ਕੀਤੀ ਉਸਨੂੰ ਦਰਸ਼ਕਾਂ ਨੇ ਵੀ ਬਹੁਤ ਪਸੰਦ ਕੀਤਾ| ਜਿੱਥੇ ਫਿਲਮ ਦੇ ਨਿਰਮਾਤਾ ਦੀ ਇਹ ਪਹਿਲੀ ਫਿਲਮ ਸੀ ਓਥੇ ਹੀ ਫਿਲਮ ਦੇ ਨਿਰਦੇਸ਼ਕ ਇਮਰਾਨ ਸ਼ੇਖ ਵੀ ਪਹਿਲੀ ਵਾਰ ਨਿਰਦੇਸ਼ਨ ਦੇ ਖੇਤਰ ਵਿੱਚ ਹੱਥ ਆਜ਼ਮਾ ਰਹੇ ਸੀ| ਦੋਹਾਂ ਦੀ ਜੋੜੀ ਰਾਸ ਆਈ ਅਤੇ ਇੱਕ ਹਿੱਟ ਫਿਲਮ ਪੰਜਾਬੀ ਸਿਨੇਮਾ ਦੀ ਝੋਲੀ ਪਈ|
ਸੋਸ਼ਲ ਮੀਡਿਆ ਉੱਤੇ ਫਿਲਮ ਦੀ ਚਰਚਾ ਦੀ ਧੂਮਾਂ ਪਇਆਂ ਹੋਈਆਂ ਹਨ| ਬੱਚਾ ਬੱਚਾ ਨਾਢੂ ਖਾਨ ਦੇ ਗਾਣਿਆਂ ਉੱਤੇ ਨੱਚ ਰਿਹਾ ਹੈ|
ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਨਾਢੂ ਖਾਨ ਇੱਕ ਚੰਗੀ ਪਰਿਵਾਰਿਕ ਫਿਲਮ ਹੈ ਅਤੇ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ| ਜਿਵੇਂ ਫਿਲਮ ਦੀ ਪ੍ਰੋਮੋਸ਼ਨ ਵੇਲੇ ਕਿਹਾ ਜਾ ਰਿਹਾ ਸੀ ਕਿ ਜੇ ਕਿਸੇ ਨੇ ਪੁਰਾਣ ਪੰਜਾਬ ਦੇਖਣਾ ਹੋਵੇ ਤਾਂ ਨਾਢੂ ਖਾਨ ਫਿਲਮ ਜ਼ਰੂਰ ਦੇਖੋ|