ਪ੍ਰਾਹੁਣਾ ਫਿਲਮ ਦਾ ਗੀਤ ਸੱਤ ਬੰਦੇ ਕਲ ਰਿਲੀਜ਼ ਹੋਇਆ ਹੈ| ਗੀਤ ਅਸਲ ਵਿੱਚ ਇੱਕ ਮਿਸਾਲ ਹੀ ਪੇਸ਼ ਕਰਦਾ ਹੈ ਕਿ ਵਿਆਹ ਵਿੱਚ ਕੋਈ ਫਾਲਤੂ ਖਰਚ ਨਹੀਂ ਕਰਨਾ ਚਾਹੀਦਾ| ਮੁੰਡੇ ਵਾਲੇ 7 ਬੰਦੇ ਜਾਣ ਆਏ ਕੁੜੀ ਨੂੰ ਚੁੰਨੀ ਚੜਾ ਕੇ ਲੈ ਆਉਣ| ਪੁਰਾਣੇ ਪੰਜਾਬ ਵਿੱਚ ਇਹ ਰੀਤ ਚਲਦੀ ਹੁੰਦੀ ਸੀ| ਪਰ ਜਿਵੇ ਜਿਵੇ ਸਮਾਂ ਬੀਤ ਰਿਹਾ ਹੈ ਓਵੇ ਹੀ ਸਮਾਜ ਬਦਲਦਾ ਜਾ ਰਿਹਾ ਹੈ| ਅੱਜ ਕਲ ਡਰਾਮਾ ਸ਼ੋਸ਼ਾ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ| ਪਰ ਫਿਰ ਵੀ ਪ੍ਰਾਹੁਣਾ ਫਿਲਮ ਅਤੇ ਇਸਦੇ ਗੀਤਾਂ ਤੋਂ ਸਾਨੂੰ ਇੱਕ ਸੇਹਤਮੰਦ ਪੰਜਾਬ ਦੇ ਦੌਰ ਦੀ ਝਲਕ ਦੇਖ ਨੂੰ ਮਿਲਦੀ ਹੈ|
ਗੀਤਕਾਰ ਧਰਮਬੀਰ ਭੰਗੂ ਨੇ ਇਸ ਗੀਤ ਵਿੱਚ ਕਈ ਗੱਲਾਂ ਦਾ ਉਚੇਚੇ ਤੌਰ ਤੇ ਜ਼ਿਕਰ ਕੀਤਾ ਹੈ ਜੋ ਹੈ ਤਾਂ ਗੈਰ ਜ਼ਰੂਰੀ ਨੇ ਵਿਆਹ ਦੇ ਮੌਕੇ ਤੇ ਪਰ ਅੱਜ ਕਲ ਵੱਧ ਚੜ ਕੇ ਕੀਤੀਆਂ ਜਾਂਦੀਆਂ ਹਨ| ਜਿਵੇਂ ਗੱਲ ਕਰੀਏ ਤਾਂ ਮਿਲਣੀ, ਦਾਜ, ਪੈਲੇਸ ਆਦਿ| ਗੀਤ ਨੇ ਰਿਲੀਜ਼ ਹੋਣ ਦੇ ਨਾਲ ਹੀ ਰੰਗ ਬੰਨ ਦਿੱਤੇ ਹਨ| ਗੀਤ ਲੋਕਾਂ ਵਿੱਚ ਬਹੁਤ ਲੋਕਪ੍ਰਿਆ ਹੋ ਰਿਹਾ ਹੈ| ਰਾਜਵੀਰ ਜਵੰਧੇ ਦੇ ਗੱਢਵੀ ਆਵਾਜ਼ ਵਿੱਚ ਜ਼ੋਰਦਾਰ ਸੰਗੀਤ ਨਾਲ ਗੀਤ ਮੱਲੋ ਮੱਲੀ ਉੱਠਦਾ ਹੈ| ਫਿਲਮ ਦੇ ਬਾਕੀ ਗੀਤ ਵੀ ਸਾਫ ਸੁਥਰੇ ਅਤੇ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੇ ਹਨ| ਕੁਲ ਮਿਲਾ ਕੇ ਗੱਲ ਕਰੀਏ ਤਾਂ ਪ੍ਰਾਹੁਣਾ ਫਿਲਮ ਇੱਕ ਚੰਗੀ ਪਰਿਵਾਰਿਕ ਫਿਲਮ ਹੈ ਅਤੇ 28 ਸਿਤਮਬਰ ਨੂੰ ਤੁਸੀਂ ਪੂਰੇ ਪਰਿਵਾਰ ਨਾਲ ਜਾਕੇ ਇੱਕ ਚੰਗੀ ਫਿਲਮ ਦਾ ਆਨੰਦ ਮਾਣ ਸਕਦੇ ਹੋ|