Skip to main content

Punjabi Front – Latest Pollywood News

Activity of the Week

Saak | Upcoming Movie | Jobanpreet Singh | Minhas Films

saak Jobanpreet singh
Saak Upcoming Movie Jobanpreet singh

ਮਿਨਹਾਸ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਵੇਗੀ ਫਿਲਮ “ਸਾਕ”

ਸਾਕ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ| ਫਿਲਮ ਦੇ ਮੁਖ ਕਿਰਦਾਰ ਹਨ ਜੋਬਨਪ੍ਰੀਤ ਸਿੰਘ, ਮੈਂਡੀ ਤੱਖਰ, ਦਿਲਾਵਰ ਸਿੱਧੂ, ਰੁਪਿੰਦਰ ਰੂਪੀ, ਸੋਨਪ੍ਰੀਤ ਜਵੰਧਾ, ਦੀਪ ਬਰਾੜ ਅਤੇ ਮਹਾਬੀਰ ਭੁੱਲਰ|
ਜ਼ਿਕਰ ਯੋਗ ਹੈ ਕਿ ਫਿਲਮ ਦਾ ਸਿਰਲੇਖ ਇੱਕ ਅਲੱਗ ਮੁੱਦੇ ਨੂੰ ਦਰਸਾਉਂਦਾ ਹੈ ਅਤੇ ਫਿਲਮ ਦੇ ਕਲਾਕਾਰ ਵੀ ਆਪਣੇ ਖੇਤਰ ਵਿੱਚ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਹਨ| ਫਿਲਮ ਦੇ ਮੁੱਖ ਕਿਰਦਾਰ ਸੋਹਣੇ ਸਰਦਾਰ ਜੋਬਨਪ੍ਰੀਤ ਸਿੰਘ ਨੂੰ ਅਸੀਂ ਪਹਿਲਾਂ ਕੰਡੇ ਅਤੇ ਰੁਪਿੰਦਰ ਗਾਂਧੀ 2 ਫ਼ਿਲਮਾਂ ਵਿੱਚ ਦੇਖ ਚੁੱਕੇ ਹਾਂ ਓਥੇ ਹੀ ਮੈਂਡੀ ਤੱਖਰ ਵੀ ਆਪਣੀ ਅਦਾਕਾਰੀ ਦੀ ਛਾਪ ਛੱਡਣ ਵਿਚ ਕਾਮਯਾਬ ਰਹੀ ਹੈ|
ਫਿਲਮ ਦੇ ਨਿਰਦੇਸ਼ਨ ਦੀ ਕਮਾਨ ਸਾਂਭਣ ਜਾ ਰਹੇ ਹਨ ਕਮਲਜੀਤ ਸਿੰਘ| ਬਤੌਰ ਨਿਰਦੇਸ਼ਕ ਭਾਵੇਂ ਇਹ ਓਹਨਾ ਦੀ ਪਹਿਲੀ ਫਿਲਮ ਹੈ ਪਰ ਜਿਸ ਤਰਾਂ ਦੇ ਮੁੱਦੇ ਉੱਤੇ ਉਹ ਫਿਲਮ ਬਣਾਉਣ ਜਾ ਰਹੇ ਹਨ ਉਸਤੋਂ ਜਾਪਦਾ ਹੈ ਕਿ ਛੇਤੀ ਹੀ ਪੰਜਾਬੀ ਫਿਲਮ ਜਗਤ ਨੂੰ ਇੱਕ ਚੰਗਾ ਨਿਰਦੇਸ਼ਕ ਮਿਲਣ ਵਾਲਾ ਹੈ| ਫਿਲਮ ਦੀ ਪੇਸ਼ਕਾਰੀ ਹੈ ਮਿਨਹਾਸ ਫਿਲਮ ਪ੍ਰਾਈਵੇਟ ਲਿਮਿਟਡ ਦੀ ਅਤੇ ਪ੍ਰੋਡੂਸਰ ਹਨ ਜਤਿੰਦਰ ਜੇ ਮਿਨਹਾਸ ਅਤੇ ਰੁਪਿੰਦਰ ਮਿਨਹਾਸ|
ਫਿਲਮ ਦੇ ਜਾਰੀ ਕੀਤੇ ਪੋਸਟਰ ਤੋਂ ਇਹ ਇੱਕ ਫੌਜੀ ਦੀ ਕਹਾਣੀ ਉੱਤੇ ਅਧਾਰਿਤ ਫਿਲਮ ਲਗਦੀ ਹੈ| ਪੰਜਾਬੀ ਫਿਲਮ ਜਗਤ ਨੂੰ ਚੰਗੇ ਨਿਰਦੇਸ਼ਕ ਅਤੇ ਚੰਗੀਆਂ ਕਹਾਣੀਆਂ ਦੀ ਬਹੁਤ ਲੋੜ ਹੈ ਤਾਂਜੋ ਸਿਨੇਮਾ ਅੱਗੇ ਵੱਧ ਸਕੇ| 7 ਜੂਨ 2019 ਨੂੰ ਓਮਜੀ ਗਰੁੱਪ ਵੱਲੋਂ ਰਿਲੀਜ਼ ਹੋਣ ਵਾਲੀ ਇਸ ਫਿਲਮ ਤੋਂ ਕਾਫੀ ਉਮੀਦਾਂ ਕੀਤੀਆਂ ਜਾ ਸਕਦੀਆਂ ਹਨ|

Share WhatsApp Facebook X