Home Activity of the Week Roshan Prince & Payal Rajput in the upcoming movie “Rang Ratta”

Roshan Prince & Payal Rajput in the upcoming movie “Rang Ratta”

by Punjabi Front
0 comment
Roshan Prince Movie Rang Ratta

ਲੋਕਡਾਊਨ ਤੋਂ ਬਾਅਦ ਹਰ ਖੇਤਰ ਵਿੱਚ ਤਬਦੀਲੀ ਦੇਖਣ ਨੂੰ ਮਿਲੇਗੀ| ਗੱਲ ਕਰੀਏ ਫ਼ਿਲਮਾਂ ਦੀ ਤਾਂ ਲੋਕਾਂ ਦਾ ਹੁਣ ਨਜ਼ਰੀਆ ਵੀ ਬਦਲਿਆ ਹੈ| 2021 ਵਿੱਚ ਨਵੇਂ ਵਿਸ਼ੇ ਉੱਤੇ ਫਿਲਮ ਬਣਾਉਣ ਦੀ ਇੱਕ ਨਿਰਦੇਸ਼ਕ ਦੀ ਕੋਸ਼ਿਸ਼ ਰਹੇਗੀ|
ਇਸੇ ਕੜੀ ਨੂੰ ਜੋੜਦੇ ਹੋਏ ਇੱਕ ਪੰਜਾਬੀ ਫਿਲਮ “ਰੰਗ ਰੱਤਾ” ਦਾ ਪੋਸਟਰ ਜਾਰੀ ਕੀਤਾ ਗਿਆ ਹੈ| ਫਿਲਮ ਦੇ ਮੁੱਖ ਕਿਰਦਾਰ ਹੋਣਗੇ ਚਰਚਿਤ ਗਾਇਕ ਰੋਸ਼ਨ ਪ੍ਰਿੰਸ, ਓਹਨਾ ਦਾ ਸਾਥ ਦੇ ਰਹੇ ਹਨ ਪਾਯਲ ਰਾਜਪੂਤ| ਫਿਲਮ ਦੇ ਬਾਕੀ ਕਲਾਕਾਰਾਂ ਵਿੱਚ ਮੁੱਖ ਕਿਰਦਾਰ ਹੋਣਗੇ ਗੁਰਪ੍ਰੀਤ ਘੁੱਗੀ, ਮਹਾਬੀਰ ਭੁੱਲਰ, ਯਾਦ ਗਰੇਵਾਲ ਅਤੇ ਸਤਵੰਤ ਕੌਰ| ਫਿਲਮ HRG Films ਅਤੇ Brahmo Films ਦੇ ਬੈਨਰ ਹੇਠ ਬਣਾਈ ਜਾ ਰਹੀ ਹੈ|
ਫਿਲਮ ਦੇ ਪੋਸਟਰ ਤੋਂ ਫਿਲਮ ਦੀ ਕਹਾਣੀ ਕੋਈ ਅੰਦਾਜ਼ਾ ਸਹਿਜੇ ਤੌਰ ਤੇ ਤਾ ਨਹੀਂ ਲਾਇਆ ਜਾ ਸਕਦਾ ਹੈ ਪਰ ਸੜਕ ਉੱਤੇ ਜਾਂਦੀ ਗੱਡੀ ਨੂੰ ਮੁੱਖ ਰੱਖਿਆ ਗਿਆ ਹੈ | ਹੋ ਸਕਦਾ ਹੈ ਕੇ ਇਹ ਫਿਲਮ ਇਸੀ ਦੇ ਆਲੇ ਦੁਆਲੇ ਘੁੰਮਦੀ ਹੋਵੇ|

ਫਿਲਮ ਨੂੰ ਗੁਰਚਰਨ ਸਿੰਘ ਨਿਰਦੇਸ਼ਿਤ ਕਰਨਗੇ| ਫਿਲਮ ਦੇ ਨਿਰਮਾਤਾ ਹਰਚਰਨ ਸਿੰਘ ਹਨ| ਫਿਲਮ ਨੂੰ ਗੁਰਚਰਨ ਸਿੰਘ ਅਤੇ ਹਰਚਰਨ ਸਿੰਘ ਨੇ ਸਾਂਝੇ ਤੌਰ ਤੇ ਲਿਖਿਆ ਹੈ ਅਤੇ ਵਿਸ਼ਵਜੀਤ ਸਿੰਘ ਨੇ ਸਾਥ ਦਿੱਤਾ ਹੈ| ਨਵਜੋਤ ਬੈਂਸ ਫਿਲਮ ਦੇ ਲਾਈਨ ਪ੍ਰੋਡੂਸਰ ਹੋਣਗੇ|
ਫਿਲਮ ਵਿੱਚ ਗੀਤ ਸੰਗੀਤ ਨੂੰ ਕਾਫੀ ਮੁੱਖ ਰੱਖਿਆ ਦਿਖਾਇਆ ਗਿਆ ਹੈ| ਫਿਲਮ ਵਿੱਚ ਰੋਸ਼ਨ ਪ੍ਰਿੰਸ, ਜਸਬੀਰ ਜੱਸੀ, ਕੰਵਰ ਗਰੇਵਾਲ ਅਤੇ ਵਾਇਰਸ ਓਹਨਾ ਦੇ ਗਾਣੇ ਹੋਣਗੇ| ਸੰਗੀਤ ਉਲੂਮੀਨਾਤੀ, ਰੋਮੀ ਸਿੰਘ ਅਤੇ ਅੰਡਰਰੇਟਿਡ ਦਾ ਹੋਵੇਗਾ| ਗੀਤਕਾਰਾਂ ਵਿੱਚ ਉਲੂਮੀਨਾਤੀ, ਭੱਟੀ ਭੜੀ ਵਾਲਾ ਅਤੇ ਸੋਨੀ ਸਿੰਘ ਠੁੱਲ੍ਹੇਵਾਲ ਦੇ ਨਾਮ ਸ਼ਾਮਿਲ ਹਨ|
ਫਿਲਮ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ ਅਤੇ ਅਗਲੇ ਸਾਲ 2021 ਵਿੱਚ ਫਿਲਮ ਨੂੰ ਦੁਨੀਆਂ ਭਰ ਵਿੱਚ ਰਿਲੀਜ਼ ਕੀਤਾ ਜਾਵੇਗਾ|

You may also like

About Us

“Punjabi Front: Celebrating culture, community, and creativity. Join us as we promote Punjabi heritage through events, initiatives, and collaborations.”

Featured

Recent Articles

@2024 All Right Reserved. Designed by Sidhu Media

error: Content is Protected by Punjabi Front